Nojoto: Largest Storytelling Platform

ਗ਼ਜ਼ਲ ਮੈਂ ਪਹਿਲਾਂ ਵਰਤਿਆ ਜਾਨਾਂ ਤੇ ਮਗਰੋਂ ਸੁੱਟਿਆ ਜਾਨਾਂ।

ਗ਼ਜ਼ਲ

ਮੈਂ ਪਹਿਲਾਂ ਵਰਤਿਆ ਜਾਨਾਂ
ਤੇ ਮਗਰੋਂ ਸੁੱਟਿਆ ਜਾਨਾਂ।

ਜਦੋਂ ਤੂੰ ਫੇਰਦੈਂ ਨਜਰਾਂ,
ਮੈਂ ਅੰਦਰੋਂ ਤਿੜਕਿਆ ਜਾਨਾਂ।

ਮੈਂ ਹਾਂ ਇੱਕ ਰੇਤ ਦੀ ਢੇਰੀ,
ਜੇ ਫੜਦੈਂ, ਫਿਸਲਿਆ ਜਾਨਾਂ।

ਕਰਾਂ ਕੀ ਗੱਲ ਹੱਕ ਸੱਚ ਦੀ?
ਜੇ ਬੋਲਾਂ, ਟੰਗਿਆ ਜਾਨਾਂ।

ਪਤਾ ਲੱਗਦੈ, ਕਿਵੇਂ ਉੱਠਣੈਂ ?
ਮੈਂ ਜਦ ਵੀ ਤਿਲਕਿਆ ਜਾਨਾਂ।

(ਬਿਸ਼ੰਬਰ ਅਵਾਂਖੀਆ, 097818 25255

©Bishamber Awankhia
  #sad_feeling #punjabi_shayri #🙏Please🙏🔔🙏Like #share #comment4comment