Nojoto: Largest Storytelling Platform

ਜੀ ਕਰਦਾ ਤੇਰੀਆਂ ਗੱਲਾਂ ਨੂੰ ਮੈਂ ਸੁਣਦੇ-ਸੁਣਦੇ ਖੋ ਜਾਵਾਂ,

ਜੀ ਕਰਦਾ ਤੇਰੀਆਂ ਗੱਲਾਂ ਨੂੰ ਮੈਂ ਸੁਣਦੇ-ਸੁਣਦੇ ਖੋ ਜਾਵਾਂ, 
ਜਦ ਲੱਭਾਂ ਆਪਣਾ ਆਪ ਕਦੇ ਮੈਂ ਤੇਰੇ ਵਰਗੀ ਹੋ ਜਾਵਾਂ, 
ਤੇਰੀਆਂ ਨਜ਼ਰਾਂ ਦੇ ਨਾਲ ਮੈਂ ਫ਼ਿਰ ਅਪਣੇ  ਸੁਫਨੇ ਬੁਣਦੀ ਹਾਂ, 
ਜਦ ਨਾਲ ਤੇਰੇ ਮੈਂ ਹੁੰਦੀ ਹਾਂ ਮੈਂ ਮੈਂ ਨਹੀਂ, ਤੂੰ ਹੀ ਹੁੰਦੀ ਹਾਂ...... 

ਕੁੱਝ ਲਫਜ਼ ਤੂੰ ਕਹਿਣੈ ਹੁੰਦੇ ਨੇ ਕੁੱਝ ਮੇਰੇ ਅੰਦਰ ਆਉਂਦੇ ਨੇ, 
ਬਿਨ ਬੋਲੇ ਤੂੰ ਸੁਣ ਲੈਂਦਾ ਓਹ ਜੋ ਮੇਰੇ ਦਿਲ ਨੂੰ ਭਾਉੰਦੇ ਨੇ, 
ਤੇਰੇ ਸ਼ਬਦ ਮੇਰੇ, ਮੇਰੇ ਸ਼ਬਦ ਤੇਰੇ ਤੇਰੀ ਧੜਕਨ ਚੋ ਸੁਣਦੀ ਹਾਂ ,
ਸਿੱਧੂਆ ਸੱਚੀ ਜਦ ਨਾਲ ਤੇਰੇ ਮੈਂ ਹੁੰਦੀ ਹਾਂ ,
ਮੈਂ ਮੈਂ ਨਹੀਂ, ਤੂੰ ਹੀ ਹੁੰਦੀ ਹਾਂ..... ਵੇਰਕਾ

©нαямαиρяєєт. sι∂нυ
  #lonely 
#Dil 
#Ja 
#Shedow