Nojoto: Largest Storytelling Platform

ਨਵਾਂ ਨਵਾਂ ਬਰੇਕਅਪ ਹੋਇਆ ਸੀ ਉਸਦਾ । ਕਿਸੇ ਨਾਲ 6 ਸਾਲ ਰਿਲ

ਨਵਾਂ ਨਵਾਂ ਬਰੇਕਅਪ ਹੋਇਆ ਸੀ ਉਸਦਾ । ਕਿਸੇ ਨਾਲ 6 ਸਾਲ ਰਿਲੇਸ਼ਨ ਚ ਰਹਿ ਕੇ ਅਲੱਗ ਹੋ ਜਾਣਾ ਬਹੁਤ ਦੁੱਖ ਦੇ ਰਿਹਾ ਸੀ ਉਹਨੂੰ । ਆਦਤ ਅਨੁਸਾਰ ਰੋਜ਼ ਉਹਨੂੰ ਮੈਸੇਜ ਕਰਦੀ ਪਰ ਅੱਗੋਂ ਕੋਈ ਰਿਪਲਾਈ ਨਾ ਆਉਂਦਾ । ਹਾਰ ਕੇ ਫੋਨ ' ਚੋ ਨੰਬਰ ਡੀਲੀਟ ਕਰ ਦਿੱਤਾ ਪਰ ਦਿਮਾਗ ਨੇ ਤਾਂ ਉਹ ਨੰਬਰ ਨੂੰ ਰੱਟਾ ਲਾ ਰੱਖਿਆ ਸੀ । ਕਦੇ ਕਦੇ ਜਦ ਜਿਆਦਾ ਹੀ ਦਿਲ ਡੁੱਬਦਾ ਨੰਬਰ ਸੇਵ ਕਰਕੇ ਉਸਦੀ ਡੀ ਪੀ ਦੇਖ ਲੈ ।। ਕੇਰਾਂ ਉਹਨੇ ੨-੩ ਮਹੀਨੇ ਬਾਅਦ ਨੰਬਰ ਸੇਵ ਕਰ ਜਦ ਉਸਦੀ ਡੀ ਪੀ ਦੇਖੀ ਤਾਂ ਬੁੱਕ ਬੁੱਕ ਰੋਣ ਲੱਗੀ । ਓਹਨੇ ਆਵਦੇ ਵਿਆਹ ਦੀ ਤਸਵੀਰ ਲਗਾਈ ਹੋਈ ਸੀ ਤੇ ਨਾਲ ਚੂੜੇ ਵਾਲੀ । ਉਹਨੇ ਤਸਵੀਰ ਦੇਖ ਸਕਰੀਨ ਸ਼ੌਟ ਲੈ ਉਹ ਨੰਬਰ ਹਮੇਸ਼ਾ ਲਈ ਡਿਲੀਟ ਕਰ ਦਿੱਤਾ । ਫੋਨ ਚ ਪਏ ਉਹਦੀਆਂ ਫੋਟੋ ਦੇ ਹਜ਼ਾਰਾਂ ਸਕਰੀਨ ਸ਼ੌਟ ਉਹਨੇ ਸਾਂਭ ਕੇ ਰੱਖੇ ਹੋਏ ਸੀ ਪਰ ਏਹ ਵਿਆਹ ਵਾਲੀ ਤਸਵੀਰ ਉਹਦੇ ਹਜ਼ਮ ਨਾ ਹੋਈ ਤੇ ਉਹਨੇ ਫੋਨ ਰੀਸਿਟ ਕਰ ਸਾਰਾ ਡਾਟਾ ਡੀਲੀਟ ਕਰ ਦਿੱਤਾ । ਓਸ ਨਾਲ ਉਸਦੀਆਂ ਹੱਥਾਂ ਚ ਹੱਥ ਵਾਲੀਆਂ ਤਸਵੀਰਾਂ ਵੀ । ਅਜੀਬ ਜੇਹੀ ਘਬਰਾਹਟ ਉਸਦੇ ਅੰਦਰ ਹੋਈ ਤੇ ਉਸਦੀਆਂ ਕਹੀਆਂ ਗੱਲਾਂ ਯਾਦ ਕਰਨ ਲੱਗੀ ਕਿ ਉਹ ਕਹਿੰਦਾ ਸੀ ਕਿ ਕਦੇ ਇਕੱਲੀ ਨਹੀਂ ਛੱਡਾਂਗਾ , ਤੇਰੇ ਨਾਲ ਵਿਆਹ ਨਾ ਹੋਇਆ ਤਾਂ ਕਿਸੇ ਹੋਰ ਨਾਲ ਵੀ ਨਹੀਂ ਕਰਾਂਵਾਂਗਾ । ਕਿੰਨੀਆਂ ਗੱਲਾਂ ਦਿਮਾਗ ਚ ਘੁੰਮੀਆਂ ਪਰ ਉਹਨੇ ਆਵਦੇ ਆਪ ਤੇ ਜਿੱਤ ਲਿਆ ਤੇ ਸੁਸਾਈਡ ਕਰਦੀ ਕਰਦੀ ਰੁਕ ਗਈ । ਇਸਤੋਂ ਬਾਦ 5 ਸਾਲ ਬੀਤ ਗਏ । ਓਹ ਸਕੂਲ ਚ ਪੜਾਉਣ ਲੱਗੀ ਸੀ । ਅੱਜ ਪੇਰੈਂਟਸ ਮੀਟਿੰਗ ਸੀ ਤੇ ਸਾਰੇ ਜੁਆਕਾਂ ਦੇ ਮਾਂ ਪਿਉ ਨੂੰ ਉਹ ਵਾਰੀ ਵਾਰੀ ਮਿਲ ਰਹੀ ਸੀ । ਜੂੜੀ ਵਾਲਾ ਉਹ ਜਵਾਕ ਮਨਰਾਜ ਜੋ ਕਲਾਸ ਚ ਉਸਨੂੰ ਸਭਤੋਂ ਪਿਆਰਾ ਲੱਗਦਾ ਸੀ , ਵੀ ਆਵਦੇ ਮੰਮੀ ਡੈਡੀ ਨਾਲ ਉੱਥੇ ਆਇਆ । ਮਨਰਾਜ ਦੇ ਡੈਡੀ ਨੂੰ ਦੇਖ ਉਹ ਚੌਂਕ ਗਈ । ਏਹ ਤਾਂ ਉਹੀ ਏ ਪਰ ਸਾਹਮਣਾ ਤਾਂ ਕਰਨਾ ਪੈਣਾ । ਮਨਰਾਜ ਦੀ ਮੰਮੀ ਨੇ ਕਿਹਾ , ' ਮੈਮ ਤੁਹਾਡੀਆਂ ਬਹੁਤ ਤਾਰੀਫ਼ਾਂ ਕਰਦਾ ਮਨਰਾਜ । ਤੁਹਾਡੀ ਗੱਲ ਮੰਨਦਾ ਏ ਤਾਂ ਇਸਤੋਂ ਏਹ ਮਿਸ ਲਵੋ ਕਿ ਟੈਬ ਤੇ ਮੋਬਾਇਲ ਨੂੰ ਹੱਥ ਨਹੀਂ ਲਾਵੇਗਾ । ਸਾਰਾ ਦਿਨ ਖਹਿੜਾ ਨਹੀਂ ਛੱਡਦਾ । ਉਹ ਤਾਂ ਉਸਨੂੰ ਦੇਖ ਕੇ ਸੁੰਨ ਸੀ , ਪਰ ਆਵਦੇ ਆਪ ਨੂੰ ਸੰਭਾਲਦੀ ਉਹ ਮਨਰਾਜ ਦੀ ਮੰਮੀ ਦੀ ਗੱਲ ਸੁਣ ਉਹਨੇ ਕਿਹਾ , " ਭੈਣਜੀ ਵਾਅਦੇ ਤਾਂ ਆਪਾਂ ਵੱਡੇ ਤੋੜ ਦਿੰਦੇ ਆ , ਏਹ ਤਾਂ ਫੇਰ ਬੱਚਾ ਪਰ ਮੈਂ ਸਮਝਾ ਦੇਊਗੀ ਮਨਰਾਜ ਨੂੰ । ਓਹਦੀ ਏਹ ਗੱਲ ਸੁਣ ਮਨਰਾਜ ਦੇ ਪਿਉ ਨੇ ਨੀਵੀਂ ਪਾ ਲਈ ਤੇ ਇੱਕ ਮਿੰਟ ਆਇਆਂ ਕਹਿ ਰੂਮ ਚੋਂ ਬਾਹਰ ਚਲਾ ਗਿਆ । ਓਹਨੂੰ ਸਮਝ ਨਾ ਆਈ ਕਿ ਉਹ ਬਾਹਰ ਕਿਉਂ ਗਿਆ । ਵਾਅਦੇ ਤੋੜੇ ਦਾ ਪਛਤਾਵਾ ਸੀ ਜਾਂ ਫਿਰ ਗੱਲ ਤੋਂ ਭੱਜਣਾ ਚਾਹੁੰਦਾ ਸੀ । ਮਨਰਾਜ ਨੇ ਉਹਦੀ ਗੱਲ ਧਿਆਨ ਨਾਲ ਸੁਣੀ ਤੇ ਕਿਹਾ , " ਮੈਮ ਰੌਮਿਸ ਹੁਣ ਨੀ ਕਾਰਟੂਨ ਦੇਖਦਾ ।
✍️ਦੀਪ ਗਗਨ #ਖਾਮੋਸ਼ੀ

officialdeep4976

Deep Gagan

New Creator

#ਖਾਮੋਸ਼ੀ