Nojoto: Largest Storytelling Platform

ਜਦੋਂ ਫ਼ੁੱਲਾਂ ਦੇ ਘਰ ਦੀ ਕੋਈ ਖਿੜਕੀ ਖੁੱਲ੍ਹ ਜਾਂਦੀ ਏ! ਜਦ

ਜਦੋਂ ਫ਼ੁੱਲਾਂ ਦੇ ਘਰ ਦੀ ਕੋਈ ਖਿੜਕੀ ਖੁੱਲ੍ਹ ਜਾਂਦੀ ਏ!
ਜਦੋਂ ਸੂਹੇ ਗੁਲਾਬ ਮਹਿਕਣ ਲੱਗ ਜਾਂਦੇ ਨੇ, 
ਜਦੋਂ ਚਾਰੇ ਪਾਸੇ ਹਵਾਵਾਂ  ਵਿੱਚ ਖੁਸ਼ਬੂ ਜਿਹੀ ਘੁਲ ਜਾਂਦੀ ਏ!
ਜਦੋਂ ਦੱਬੇ ਪੈਰਾਂ ਨਾਲ ਗਮ ਸਾਰੇ ਮੈਨੂੰ ਛੱਡ ਤੁਰ ਜਾਂਦੇ ਨੇ!
ਜਦੋਂ ਮੇਰੀ ਜਿੰਦਗੀ ਮੈਨੂੰ ਪਿਆਰ ਵਾਲੇ ਰੰਗਾਂ ਵਿੱਚ ਰੰਗ ਦਿੰਦੀ ਏ!
ਜਦੋਂ ਮੇਰੀਆਂ ਗੱਲਾਂ ਤੇ ਮੇਰੇ ਦਿਲ ਦੀ 
ਧੜਕਣ ਖਾਮੋਸ਼ ਹੀ ਰਹਿ ਜਾਂਦੇ ਨੇ!
ਜਦੋਂ ਧਰਤੀ ਤੋਂ ਅਰਸ਼ ਤੱਕ ਚੁੱਪ ਪਸਰ ਜਾਂਦੀ ਏ!
ਜਦੋਂ ਬਾਗੇ ਵਿੱਚ ਪੰਛੀ ਚਿਹਕਦੇ ਨੇ !
ਜਦੋਂ ਸੂਰਜ ਚੜ੍ਹਨਾ ਭੁੱਲ ਜਾਂਦਾ ਏ!
ਜਦੋਂ  ਬੱਦਲ ਡਰ ਕੇ ਮੀਂਹ ਵਰਾਉਦੇ ਨੇ !
ਜਦੋਂ ਅਸਮਾਨੀ ਸਤਰੰਗੀ ਪੀਂਘ ਪੈ ਜਾਂਦੀ ਏ!
ਜਦੋਂ ਠੰਢੀਆਂ ਹਵਾਵਾਂ ਇੰਜ ਵਗਣ ,
ਜਿਵੇਂ ਕੋਈ ਸਿਰਨਾਵਾਂ ਭਾਲਦੀਆ ਨੇ,
ਜਦੋਂ ਤੇਰੀ ਯਾਦ ਵਿੱਚ ਮੇਰੀਆਂ ਕਾਲੀਆਂ ਰਾਤਾਂ ਵੀ ਸੁਪਨਿਆਂ ਦੇ ਪੈਰਾਂ ਹੇਠ ਚਾਂਦਨੀ ਵਿਛਾ, 
ਕਾਲੇ ਬੱਦਲਾਂ ਨੂੰ ਸੁਨਹਿਰੀ ਕੰਨੀ ਲਾ ਦੇਂਦੀਆ ਨੇ, 
ਉਦੋਂ ਮੈਨੂੰ ਆਮਦ ਹੋ ਜਾਂਦੀ ਏ, 
ਕਿ ਤੁਸੀਂ ਹੁਣ ਆਉਣ ਵਾਲੇ ਹੋ !!
~ ਨਵਦੀਪ ਕੌਰ Kanwaljit Bhullar