ਮੁੰਡਾ ਹੈ ਨਹੀਂ ਮੱਥੇ ਸ਼ਿਕਨ ਤੂੰ ਪਾਵੀਂ ਨਾ,, ਧੀਆਂ ਵੀ ਹੱਡ ਤੋੜ ਕੇ ਮਿਹਨਤ ਕਰ ਸਕਦੀਆਂ ਆ, ਕੰਮ ਮੰਦਾ ਏ ਜਾਂ ਟੈਂਸ਼ਨ ਤੈਨੂੰ ਹੋਰ ਕੋਈ,, ਚਾਹੇ ਬੋਲੀਏ ਅਸੀਂ ਘੱਟ ਪਰ ਅੱਖਾਂ 'ਚੋਂ ਪੜ੍ਹ ਸਕਦੀਆਂ ਆ, ਤੂੰ ਆਪ ਕਹਿਣਾ ਏ ਧੀ ਪੁੱਤ ਵਿੱਚ ਕੋਈ ਫ਼ਰਕ ਨਹੀਂ,, ਫਿਰ ਆਪਾਂ ਕਿਉਂ ਨਹੀਂ ਧੁੱਪਾਂ ਦੇ ਵਿੱਚ ਸੜ ਸਕਦੀਆਂ ਆ, ਇਹ ਦੁਨੀਆਂ ਥੋੜੀ ਤੇਜ਼ ਜਿਹੀ ਗੱਲ ਤੇਰੀ ਵੀ ਮੈਂ ਸਮਝਦੀ ਆ, ਪਰ ਅਸੀਂ ਵੀ ਵਾਂਗ ਹਵਾ ਦੇ ਪਰਵਤ ਅੱਗੇ ਅੜ ਸਕਦੀਆਂ ਆ।। ©muradwrites00 #fathersday #muradwrites #FathersDay2021