Nojoto: Largest Storytelling Platform

White ਗੀਤ ਅਸੀਂ ਹੁਣ ਮਿਲ ਨਹੀਂ ਪਾਉਣਾ, ਵਿਛੋੜੇ ਪੈ ਗਏ ਸ

White ਗੀਤ

ਅਸੀਂ ਹੁਣ ਮਿਲ ਨਹੀਂ ਪਾਉਣਾ, ਵਿਛੋੜੇ ਪੈ ਗਏ ਸੱਜਣਾ।
ਤੇਰੇ ਪਿੰਡ ਮੁੜ ਨਹੀਂ ਆਉਣਾ, ਵਿਛੋੜੇ ਪੈ ਗਏ ਸੱਜਣਾ।

ਭੁਲਾ ਸਕਦੈਂ ਜੇ ਮੈਨੂੰ ਤੂੰ ਤਾਂ ਬੇਸ਼ੱਕ ਹੀ ਭੁਲਾ ਦੇਵੀਂ।
ਮੇਰੀ ਹਰ ਯਾਦ ਆਪਣੇ ਜਿਹਨ ਤੋਂ ਭਾਵੇਂ ਮਿਟਾ ਦੇਵੀਂ।
ਮਗਰ ਨਾ ਦਿਲ ਨੂੰ ਤੜਫਾਉਣਾ , ਵਿਛੋੜੇ ਪੈ ਗਏ ਸੱਜਣਾ।
ਤੇਰੇ ਪਿੰਡ...........................

ਅਸਾਡੇ ਟੁੱਟ ਗਏ ਸੁਫਨੇ ਜਿਵੇਂ ਘਰ ਰੇਤ ਦੇ ਟੁੱਟਦੇ,
ਕਿ ਸਾਡੇ ਲੇਖ ਮੰਦੇ ਸਨ, ਕਦਮ ਅੱਗੇ ਨੂੰ ਕੀ ਪੁੱਟਦੇ,
ਪਿਆ ਦਿਲ ਲਾ ਕੇ ਪਛਤਾਉਣਾ,ਵਿਛੋੜੇ ਪੈ ਗਏ ਸੱਜਣਾ। 
ਤੇਰੇ ਪਿੰਡ.........................

ਮੇਰੇ ਹੱਥਾਂ 'ਤੇ ਮਹਿੰਦੀ ਏ ਤੇ ਚੂੜਾ ਪੈ ਗਿਆ ਬਾਹੀਂ,
ਬਿਸ਼ੰਬਰ, ਜਿੰਦਗੀ ਮੇਰੀ ਪਈ ਹੈ ਔਜੜੇ ਰਾਹੀਂ।
ਪਿਆ ਹਰ ਚਾਅ ਨੂੰ ਦਫਨਾਉਣਾ, ਵਿਛੋੜੇ ਪੈ ਗਏ ਸੱਜਣਾ।
ਤੇਰੇ ਪਿੰਡ........................

(ਬਿਸ਼ੰਬਰ ਅਵਾਂਖੀਆ,9781825256)

©Bishamber Awankhia
  #separation #SAD #punjabi_shayri #🙏Please🙏🔔🙏Like

#separation #SAD #punjabi_shayri #🙏Please🙏🔔🙏Like #ਸ਼ਾਇਰੀ

171 Views