Nojoto: Largest Storytelling Platform

ਕਿਹੜਾ ਆਪਣਾ ? ਇੱਕ ਦੂਜੇ ਨੂੰ ਮਾਰਨ ਧੱਕੇ। ਕੌਣ ਬਿਗਾਨੇ ਕ

ਕਿਹੜਾ ਆਪਣਾ ?

ਇੱਕ ਦੂਜੇ ਨੂੰ ਮਾਰਨ ਧੱਕੇ।
ਕੌਣ ਬਿਗਾਨੇ ਕਿਹੜੇ ਸੱਕੇ।

ਹਰ ਥਾਂ ਨਿੱਤ ਵਿਖਾਉਂਦੇ ਚੌਧਰ,
ਇਕ ਦੂਜੇ ਦੇ ਆੜੀ ਪੱਕੇ।

ਹਰ ਚਿਹਰੇ 'ਤੇ ਨਕਲੀ ਚਿਹਰਾ ,
ਅਸਲੀ ਇਹਨਾਂ ਚਿਹਰੇ ਢੱਕੇ।

ਨਿਕਲ ਨਾ ਜਾਵੇ ਅੱਗੇ ਕੋਈ,
ਤਾਂ ਹੀ ਰਾਹ ਵਿੱਚ ਪਾਉਣ ਅੜਿੱਕੇ।

ਖੋਹ ਕੇ ਹੱਕ ਕਿਸੇ ਦਾ ਇਹ ਤਾਂ,
ਰਲ਼ ਮਿਲ਼ ਮਾਰਨ ਵੱਡੇ ਫੱਕੇ।

ਵੇਖ ਤਰੱਕੀ ਆਪਣੇ ਦੀ ਹੀ,
ਰਹਿ ਜਾਂਦੇ ਨੇ ਹੱਕੇ- ਬੱਕੇ।

ਆਪਣਾ ਹੁੰਦੈ ਅਸਲ 'ਚ ਉਹ ਜੋ,
ਝੱਟ ਆਪਣੇ ਡਿੱਗਦੇ ਨੂੰ ਚੱਕੇ।

ਬਿਸ਼ੰਬਰ ਅਵਾਂਖੀਆ, 9781825255

©Bishamber Awankhia #alone_but_happy #🙏Please🙏🔔🙏Like #please_like_share
ਕਿਹੜਾ ਆਪਣਾ ?

ਇੱਕ ਦੂਜੇ ਨੂੰ ਮਾਰਨ ਧੱਕੇ।
ਕੌਣ ਬਿਗਾਨੇ ਕਿਹੜੇ ਸੱਕੇ।

ਹਰ ਥਾਂ ਨਿੱਤ ਵਿਖਾਉਂਦੇ ਚੌਧਰ,
ਇਕ ਦੂਜੇ ਦੇ ਆੜੀ ਪੱਕੇ।

ਹਰ ਚਿਹਰੇ 'ਤੇ ਨਕਲੀ ਚਿਹਰਾ ,
ਅਸਲੀ ਇਹਨਾਂ ਚਿਹਰੇ ਢੱਕੇ।

ਨਿਕਲ ਨਾ ਜਾਵੇ ਅੱਗੇ ਕੋਈ,
ਤਾਂ ਹੀ ਰਾਹ ਵਿੱਚ ਪਾਉਣ ਅੜਿੱਕੇ।

ਖੋਹ ਕੇ ਹੱਕ ਕਿਸੇ ਦਾ ਇਹ ਤਾਂ,
ਰਲ਼ ਮਿਲ਼ ਮਾਰਨ ਵੱਡੇ ਫੱਕੇ।

ਵੇਖ ਤਰੱਕੀ ਆਪਣੇ ਦੀ ਹੀ,
ਰਹਿ ਜਾਂਦੇ ਨੇ ਹੱਕੇ- ਬੱਕੇ।

ਆਪਣਾ ਹੁੰਦੈ ਅਸਲ 'ਚ ਉਹ ਜੋ,
ਝੱਟ ਆਪਣੇ ਡਿੱਗਦੇ ਨੂੰ ਚੱਕੇ।

ਬਿਸ਼ੰਬਰ ਅਵਾਂਖੀਆ, 9781825255

©Bishamber Awankhia #alone_but_happy #🙏Please🙏🔔🙏Like #please_like_share