Nojoto: Largest Storytelling Platform

White ਸ਼ਿਕਵੇ ਉਹ ਵੀ ਕਰਦਾ ਰਿਹਾ। ਗਿਲੇ ਅਸੀ ਵੀ ਕਰ

White ਸ਼ਿਕਵੇ ਉਹ ਵੀ ਕਰਦਾ ਰਿਹਾ।
       ਗਿਲੇ ਅਸੀ ਵੀ ਕਰਦੇ ਰਹੇ।
ਪਰ ਦੂਰ ਦੂਰ  ਤੋ ਇਕ ਦੂਜੇ ਦੀ
        ਖੈਰ ਸੁਖ ਮੰਗਦੇ ਰਹੇ।

ਦੋਨੋ ਨਹੀ ਜੀ ਸਕਦੇ ਸੀ ਅਸੀ
     ਇਕ ਦੂਜੇ ਦੇ  ਬਿਨਾ।
ਪਰ ਹਰ ਰਾਹ ਤੇ ਫਿਰ  ਵੀ
     ਇਕ ਦੂਜੇ  ਤੇ ਲੁਕਦੇ ਰਹੇ।

ਆਪਣੀਆ ਕਮਜੋਰੀਆ ਜਾਣਦੇ 
      ਹੋਏ ਵੀ ਅਸੀ ਦੋਵੇ।
ਆਪਣੇ  ਉਤੇ ਹਮੇਸ਼ਾ  
      ਮਾਣ ਹੀ ਕਰਦੇ ਰਹੇ।

ਪਤਾ ਹੈ ਰਬ ਵੀ ਉਹਦਾ
        ਸਾਥ ਨਹੀ ਦਿੰਦਾ।
ਜਿਹੜੇ  ਉਹਦੀ ਦਿਤੀ ਜਿੰਦਗੀ 
        ਨੂੰ ਐਵੇ ਨਿੰਦਦੇ ਰਹੇ।

ਮੈ ਚਾਹੁੰਦਾ  ਹਾਂ ਆਜਾਦ  
         ਹੋ ਜਾਵਾਂ ਇਸ ਤੋ।
ਪਰ ਪਤਾ ਨਹੀ ਦਿਨ ਕਿੰਨੇ
      ਮੇਰੇ ਤੜਫਣ ਦੇ ਰਹੇ।

ਸੁਰਿੰਦਰ ਕੋਰ

©surinder The blackpen
  #flowers #Shikwa