Nojoto: Largest Storytelling Platform

                  ਮਾਂ ਨਾ ਮੁਕੱਮਲ ਜਿੰਦਗੀ ਹੈ, ਮਾਂ 




                  ਮਾਂ
ਨਾ ਮੁਕੱਮਲ ਜਿੰਦਗੀ ਹੈ, ਮਾਂ ਬਿਨਾਂ।
ਦੂਰ ਮੈਥੋਂ ਹਰ ਖੁਸ਼ੀ ਹੈ, ਮਾਂ ਬਿਨਾਂ।

ਦੁੱਖ ਸੁਣੇ ਨਾ ਮੇਰਾ ਕੋਈ ਅੱਜਕੱਲ੍ਹ,
ਕੀ ਕਹਾਂ ਕੀ ਬੇਬਸੀ ਹੈ, ਮਾਂ ਬਿਨਾਂ।

ਖੋਹ ਨਾ ਮੈਥੋਂ ਮਾਂ ਮੇਰੀ ਤੂੰ ਐ ਖੁਦਾ,
ਕੋਲ ਮੇਰੇ ਹੋਰ ਕੀ ਹੈ, ਮਾਂ ਬਿਨਾਂ।

ਆਸਮਾਂ ਖਾਲ੍ਹੀ ਜਿਹਾ ਹੈ ਜਾਪਦੈ,
ਧਰਤ ਵੀ ਖਾਲੀ ਜਿਹੀ ਹੈ, ਮਾਂ ਬਿਨਾਂ।

ਮਾਂ ਦੇ ਹੁੰਦੇ ਜ਼ਿੰਦਗੀ ਬੇਫਿਕਰ ਸੀ,
ਜਿੰਦਗੀ ਹੁਣ ਬੋਝ ਹੀ ਹੈ, ਮਾਂ ਬਿਨਾਂ।

ਕੱਲਿਆਂ ਜਦ ਵੀ ਤੁਰਾਂ ਡਿੱਗਦੈਂ ਉਦੋਂ,
ਹਰ ਗਲੀ ਟੋਇਆਂ ਭਰੀ ਹੈ, ਮਾਂ ਬਿਨਾਂ।

ਕੀ ਕਰਾਂਗਾ ਰੱਬ ਨੂੰ ਜੇ ਮਾਂ ਨਹੀਂ,
ਰੱਬ ਵੀ ਬੱਸ ਆਰਜੀ ਹੈ, ਮਾਂ ਬਿਨਾਂ।

ਬਿਸ਼ੰਬਰ ਅਵਾਂਖੀਆ, 9781825255

©Bishamber Awankhia
  #motherlove #🙏Please🙏🔔🙏Like #please_like_share #Comment

#motherlove #🙏Please🙏🔔🙏Like #please_like_share #Comment #ਸ਼ਾਇਰੀ

108 Views