ਅਨਿਆਂ ਦੀ ਅੱਗ 'ਚ ਜਦ ਉਹ ਸੜਦਾ ਹੈ ਧੱਕੇਸ਼ਾਹੀਆਂ ਨੂੰ ਸੀਨੇ ਆਪਣੇ ਤੇ ਜਰਦਾ ਹੈ ਡੁੱਬ ਜਾਂਦਾ ਹੈ ਜਦ ਸੱਬਰ ਦੇ ਸਮੰਦਰ ਵਿੱਚ ਫੇਰ ਮੌਤ ਅਪਣੀ ਉਹ ਚੁਣਦਾ ਹੈ... ਉਹ ਹਾਰ ਜਾਂਦਾ ਹੈ ਸੱਤਾ ਦੀ ਢਾਲ ਤੋਂ.. ਡਹਿ ਜਾਂਦਾ ਹੈ ਮਹਿੰਗਾਈ ਦੀ ਮਾਰ ਤੋਂ.. ਵੇਚ ਦਿੰਦਾ ਹੈ ਕਰੜੀ ਮੇਹਨਤ ਸਸਤੇ ਬਜਾਰ ਵਿੱਚ ਉਹ ਕੱਟ ਜਾਂਦਾ ਹੈ ਸਮਾਜ ਦੀ ਤਿੱਖੀ ਤਲਵਾਰ ਤੋਂ.. ਉਹ ਕਹਲਾ ਹੀ ਨਹੀਂ ਮਰਦਾ ਮਰਦੀਆਂ ਨੇ ਮੁਸਕਰਾਉਂਦੀਆਂ ਹੋਇਆਂ ਸੱਧਰਾਂ ਵੀ.. ਦਿਲ ਵਿੱਚ ਸਜਾਏ ਲੱਖਾਂ ਸੁਪਨੇ ਵੀ.. ਮਹਿਕਦੇ ਹੋਏ ਡੂੰਘੇ ਜੱਜਬਾਤ ਵੀ.. ਇਸ ਤੋਂ ਵੀ ਵੱਡਾ ਅਫ਼ਸੋਸ ਇਹ ਹੁੰਦਾ ਹੈ ਉਹ ਖੁਦ ਉਗਾਉਂਦਾ,ਪਾਲਦਾ, ਸਿੰਜਦਾ ਹੈ ਉਸਾਰ ਲੈਂਦਾ ਹੈ ਆਸਾਂ ਦੇ ਮਹੱਲ ਨਵੇਂ.. ਪਰ ਸਾਹੂਕਾਰ ਦੇ ਦਰਬਾਰ ਵਿੱਚ ਸਰੇਆਮ ਲੁੱਟਿੰਦਾ ਹੈ.. ਈਮਾਨ ਮਰ ਗਿਆ ਇਨ੍ਹਾਂ ਸਿਆਸੀ ਹੁਕਮਰਾਨਾਂ ਦਾ ਜੋ ਘੁੱਟ ਕੇ ਬਣਾ ਦਿੰਦੇ ਨੇ ਫਾਹਾ ਟੇਢੀਆਂ ਚਾਲਾਂ ਦਾ... ਤਾਂ ਜੋ ਇਹ ਟੁੱਟ ਨ ਜੇ.. . ਸਿਲਸਿਲਾ ਇਹ ਰੁੱਕ ਨ ਜੇ.. . ਫਿਕਰਾਂ ਦਾ ਜਾਲ ਜਦ ਮਨ ਵਿੱਚ ਨਵਾਂ ਬੁਣਦਾ ਹੈ ਫੇਰ ਮੌਤ ਅਪਣੀ ਉਹ ਚੁਣਦਾ ਹੈ.. . ©ਸੁਭਾਸ਼ ਨਿਮਾਣਾ #ਜੁਲਮ