Nojoto: Largest Storytelling Platform
nojotouser4624176975
  • 166Stories
  • 28Followers
  • 1.8KLove
    11.4KViews

ਸੁਭਾਸ਼ ਨਿਮਾਣਾ

ਖਾਮੋਸ਼ ਜੱਜਬਾਤ😌😌

  • Popular
  • Latest
  • Video
24858fb89ba30616b116892068a2b304

ਸੁਭਾਸ਼ ਨਿਮਾਣਾ

White  ਰਿਸ਼ਤੇ 

ਰਿਸ਼ਤੇ ਰੂਹਾਂ ਨਾਲ, ਆਪਸੀ ਸਾਂਝ ਨਾਲ, ਮਨ ਰਲਿਆਂ ਨਾਲ, ਕੁੱਝ ਕਾਰਨਾਂ ਨਾਲ ਜੁੜਦੇ ਹਨ। ਜਿਨ੍ਹਾਂ ਦੀ ਬੁਨਿਆਦ ਉਮਰਾਂ ਤੱਕ ਸਾਥ ਨਿਭਾਉਣ ਦਾ ਕਾਇਦਾ ਰੱਖਦੀ ਹੈ। ਜਿਨ੍ਹਾਂ ਵਿੱਚ ਵਿਸ਼ਵਾਸ, ਪਰਿਪੱਕਤਾ ਤੇ ਜਜ਼ਬਾਤਾਂ ਦਾ ਮੇਲ ਹੋਣਾ ਬਹੁਤ ਜਰੂਰੀ ਹੈ। ਜੌ ਇਹਨਾਂ ਨੂੰ ਹੋਰ ਮਜ਼ਬੂਤ ਬਣਾਉਣ ਵਿੱਚ ਮਦਦ ਕਰਦਾ ਹੈ ਪਰ ਅਜੋਕਾ ਤਕਨੀਕੀ ਯੁੱਗ ਜਿੱਥੇ ਰਿਸ਼ਤਿਆਂ ਨੂੰ ਜੋੜਨ ਵਿੱਚ ਲੱਗਿਆ ਹੋਇਆ ਹੈ ਉੱਥੇ ਹੀ ਵਿਅਸਤ ਜੀਵਨ ਨੇ ਰਿਸ਼ਤਿਆਂ ਵਿੱਚ ਫਿੱਕ ਪਾਈ ਹੈ।
      ਸਾਡੇ ਕੋਲ ਮੋਬਾਈਲ ਫੋਨ ਵੀ ਆ ਗਏ ਤੇ ਅਸੀ ਸੋਸ਼ਲ ਸਾਈਟਾਂ ਤੇ ਵੀ ਜੁੜ ਗਏ ਹਾਂ,ਪਰ ਕੀ ਅਸੀਂ ਅਸਲ 'ਚ ਰਿਸ਼ਤਿਆਂ ਨੂੰ ਬਾਖ਼ੂਬੀ ਨਿਭਾ ਰਹੇ ਹਾਂ?..
       ਅੱਜ ਜਿੱਥੇ ਦਿਨ ਬੀਤ ਜਾਂਦੇ ਨੇ ਮੈਸੇਜ, ਫੋਨ ਕੀਤੇ ਨੂੰ ਇਸ ਇੰਤਜ਼ਾਰ ਚ ਕਿ ਸਾਹਮਣੇ ਵਾਲਾ ਹੀ ਕਰੂਗਾ ਫੇਰ ਅਸੀਂ ਕੋਈ ਕੰਮ ਪੈਣ ਤੇ ਹੀ ਅਗਲੇ ਨੂੰ ਯਾਦ ਆਉਂਦੇ ਹਾਂ ਜਾਂ ਖੁਦ ਅਗਲੇ ਨੂੰ ਯਾਦ ਕਰਦੇ ਹਾਂ ਜੌ ਕਿ ਰਿਸ਼ਤਿਆਂ ਦੀ ਕੜੀ ਨੂੰ ਕਮਜ਼ੋਰ ਕਰਦੀ ਹੈ 
    ਅਸੀਂ ਸਟੇਟਸ, ਸਟੋਰੀ ਦੇਖ ਲੈਂਦੇ ਹਾਂ ਤੇ ਮਨ ਨੂੰ ਤਸੱਲੀ ਦੇ ਦਿੰਦੇ ਹਾਂ 
ਜੌ ਕਿ ਸਾਡੀ ਤਕਨੀਕੀ ਹਾਜ਼ਰੀ ਲਵਾ ਦਿੰਦੀ ਹੈ 
     ਲੋੜ ਹੈ ਵਕਤ - ਵਕਤ ਤੇ ਆਪਣੇ ਰਿਸ਼ਤਿਆਂ ਨੂੰ ਸਵਾਰਨ ਦੀ,ਇਹਨਾਂ ਵਿੱਚ ਮਿਠਾਸ ਘੋਲਣ ਦੀ ਤਾਂ ਜੌ ਇਹਨਾਂ ਦੀ ਮਿਆਦ ਚਿਰਾਂ ਤੱਕ ਬਣੀ ਰਹੇ।

©ਸੁਭਾਸ਼ ਨਿਮਾਣਾ #sad_shayari

ਜੌ ਕਿ ਸਾਡੀ  ਹਾਜ਼ਰੀ ਲਵਾ ਦਿੰਦੀ ਹੈ 
     ਲੋੜ ਹੈ ਵਕਤ - ਵਕਤ ਤੇ ਆਪਣੇ ਰਿਸ਼ਤਿਆਂ ਨੂੰ ਸਵਾਰਨ ਦੀ,ਇਹਨਾਂ ਵਿੱਚ ਮਿਠਾਸ ਘੋਲਣ ਦੀ ਤਾਂ ਜੌ ਇਹਨਾਂ ਦੀ ਮਿਆਦ ਚਿਰਾਂ ਤੱਕ ਬਣੀ ਰਹੇ।

©ਸੁਭਾਸ਼ ਨਿਮਾਣਾ #sad_shayari
24858fb89ba30616b116892068a2b304

ਸੁਭਾਸ਼ ਨਿਮਾਣਾ

White  ਨੀਂ ਉਹ ਮਿਹਨਤ ਨੂੰ ਪੋਟਿਆਂ ਤੇ ਰੱਖ....
ਸਿਖਰਾਂ ਦੀ ਪੌੜੀ ਚੜ੍ਹਦਾ ਹੈ....
ਨੀਂ ਉਹ ਮੁੱਖ ਤੇ ਹਾਸੇ ਰੱਖ....
ਪਿਆਰ ਸਭਨਾਂ ਨੂੰ ਵੰਡਦਾ ਹੈ...
ਨੀਂ ਉਹ ਰੂਹਾਂ ਨਾਲ ਜੁੜ ਕੇ...
ਮੁਹੱਬਤ ਆਲੀ ਨਜ਼ਮ ਘੜਦਾ ਹੈ...
ਰੱਬਾ ਐਡਾ ਸੋਹਣਾ ਯਾਰ ਹੈ ਮੇਰਾ....
ਉਹ ਵਰਕੇ ਦਿਲਾਂ ਦੇ ਪੜ੍ਹਦਾ ਹੈ...

ਜਨਮਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਉਸਤਾਦ 🎂🎂🎂💐💐🎊🎊🍫🍫
ਖੁਸ਼ ਰਹਿ,ਆਬਾਦ ਰਹਿ......
ਪਰਮਾਤਮਾ  ਤੇਨੂੰ ਹਮੇਸ਼ਾ ਚੜ੍ਹਦੀਕਲਾ ਚ ਰੱਖੇ
ਰਹਿਮਤ ਦੀ ਛਤਰ-ਛਾਯਾ ਹਮੇਸ਼ਾ ਬਣੀ ਰਹੇ...
ਤੇਰੀ  ਸੀਰਤ , ਸਿਦਤ,ਸਾਦਗੀ,ਲਗਨ ਮੇਹਨਤ ਸੁਪਨਿਆਂ ਨੂੰ ਚਾਰ ਚੰਨ ਲਾਵੇ.....
ਤੇਰਾ ਜੀਵਨ ਖੇੜਿਆਂ ਨਾਲ ਪ੍ਰਫੁਲਿਤ ਰਹੇ....
ਹੌਸਲਿਆਂ ਨੂੰ ਨਵੀਂ ਤਾਕਤ ਬਖਸ਼ੇ.
ਤੰਦਰੁਸਤੀ ਲਈ ਦੁਆਵਾਂ
ਹਮੇਸ਼ਾ ਖਿੜੇਮੱਥੇ ਰਹਿ 
#ਮੁਬਾਰਕਬਾਦ💐💐

©ਸੁਭਾਸ਼ ਨਿਮਾਣਾ #alone_quotes
24858fb89ba30616b116892068a2b304

ਸੁਭਾਸ਼ ਨਿਮਾਣਾ

White  ਮੈਂ ਤੇ ਮੇਰਾ ਮਨ 

ਖਾਹਿਸ਼ਾਂ ਕੁੱਝ ਮਰ ਰਹੀਆਂ ਨੇ...
ਰੀਝਾਂ ਮਜ਼ਬੂਰੀਆਂ ਦੀ ਸੂਲੀ ਚੜ੍ਹ ਰਹੀਆਂ ਨੇ... 
ਕਿੰਝ ਹਿਫ਼ਾਜ਼ਤ ਕਰਾਂ ਮੈਂ ਆਪਣੇ ਬੇਰੁਖ ਖਿਆਲਾਂ ਦੀ...
ਕੁੱਝ ਰੂਹਾਂ ਨਜ਼ਮਾਂ ਮੇਰੀਆਂ ਅਣਪਛਾਤੇ 'ਚ ਪੜ੍ਹ ਰਹੀਆਂ ਨੇ...

ਵਕਤ ਨੇ ਬੀਤ ਹੀ ਜਾਣੇ ਏ ਆਖ਼ਰ ਕਿਸੇ ਮੋੜ ਤੇ..
ਕਿਸਮਤ, ਕਿਸਮਤ ਨਾਲ ਲੜ੍ਹ ਰਹੀਆਂ ਨੇ....
ਖੌਰੇ ਕਿਤੇ ਪਰਤ ਹੀ ਆ ਜਾਵੇ ਸੱਜਣ ਸਾਡਾ...
ਉਡੀਕਾਂ ਹਿਜ਼ਰਾਂ ਦੀ ਅੱਗ ਵਿੱਚ ਸੜ੍ਹ ਰਹੀਆਂ ਨੇ...

ਵਡਿਆਈ ਦੇ ਮਰੀਜ ਨੇ ਇੱਥੇ ਸਾਰੇ...
ਫੇਰ ਵੀ ਬੇਬਸੀ ਤੁਹਮਤਾਂ ਮੱਥੇ 'ਚ ਮੜ੍ਹ ਰਹੀਆਂ ਨੇ...
"ਨਿਮਾਣਿਆ" ਕਿਨਾਰੇ ਕਰ ਦੇ ਮੁਸੀਬਤਾਂ ਸਾਰੀਆਂ...
ਜੌ ਤੇਰੇ ਤੇ ਤੇਰੇ ਮਨ ਵਿਚਕਾਰ ਖੜ੍ਹ ਰਹੀਆਂ ਨੇ...

©ਸੁਭਾਸ਼ ਨਿਮਾਣਾ #Sad_shayri

White ਭਾਵੇਂ ਅਪਣਾ ਮਕਾਨ ਏ ਮੇਰਾ,
ਪਰ ਇਹ ਮੇਰਾ ਮਕਾਨ ਥੋੜ੍ਹਾ ਏ!

ਮੈਨੂੰ ਪੱਥਰ ਮਾਰਨ ਵਾਲੇ,
ਤੇਰੇ ਘਰ ਵਿੱਚ ਬੇਰੀ ਉੱਗੇ!

      ........"ਤਜਮਲ ਕਲੀਮ"

©ਸੁਭਾਸ਼ ਨਿਮਾਣਾ
24858fb89ba30616b116892068a2b304

ਸੁਭਾਸ਼ ਨਿਮਾਣਾ

White ਜਿੰਦਗੀ 

ਕਈਆਂ ਲਈ ਐ ਜਿੰਦਗੀ ਸਰਲ ਏ...
ਕਈਆਂ ਲਈ ਐ ਜਿੰਦਗੀ ਸੰਘਰਸ਼ ਏ...
ਕੋਈ ਬਣ ਜਾਂਦਾ ਏ ਤਿੱਖਾ ਤੀਰ ਵਰਗਾ...
ਕਈਆਂ ਲਈ ਐ ਜਿੰਦਗੀ ਬੇਬੱਸ ਤਰਕਸ਼ ਏ...
ਕੋਈ ਖੇਡ ਜਾਂਦਾ ਏ ਖੇਡ ਅਨੋਖੀ...
ਕਈਆਂ ਲਈ ਐ ਜਿੰਦਗੀ ਲਾਚਾਰ ਸਰਕਸ਼ ਏ...
ਕਈਆਂ ਲਈ ਹੁੰਦੀ ਐ ਮਜਬੂਰੀਆਂ ਆਲੀ ਧਰਤ...
ਕਈਆਂ ਲਈ ਰੰਗੀਨ ਖੁਆਬਾਂ ਆਲਾ ਅਰਸ਼ ਏ...
ਕਈਆਂ ਦੀ ਜਿੰਦਗੀ ਤੇ ਖੂਬ ਮੇਹਰਬਾਨ ਏ ਰੱਬਾ...
ਕਈਆਂ ਦੀ ਜਿੰਦਗੀ ਨਿਰੀ ਤਰਸ਼ ਏ...
"ਨਿਮਾਣਿਆ" ਤੂੰ ਵੀ ਤਾਂ ਸ਼ੁਕਰਗੁਜ਼ਾਰ ਏ ਖ਼ੁਦਾ ਦਾ...
ਤੇਰੀ ਜਿੰਦਗੀ ਦਾ ਵੀ ਸਾਹਾਂ ਨਾਲ ਸਪਰਸ਼ ਏ....

©ਸੁਭਾਸ਼ ਨਿਮਾਣਾ #safar
24858fb89ba30616b116892068a2b304

ਸੁਭਾਸ਼ ਨਿਮਾਣਾ

Men walking on dark street ਹੋਣਾ ਉਹੀ ਹੁੰਦਾ ਹੈ ਜੌ ਖ਼ੁਦਾ ਨੂੰ ਮਨਜ਼ੂਰ ਏ...
ਬਾਤ ਦੀ ਬੁਝਾਰਤ ਬਣਾਉਣਾ ਦੁਨੀਆ ਦਾ ਦਸਤੂਰ ਏ..
ਪੈਂਡੇ ਬੜੇ ਲੰਮੇ ਹੁੰਦੇ ਆ ਮੰਜਿਲਾਂ ਦੇ "ਨਿਮਾਣਿਆ"...
ਬੇਬੱਸ ਮੁਸਾਫਿਰਾਂ ਦਾ ਨਹੀਓਂ ਕੋਈ ਕਸੂਰ ਏ...
ਸਫ਼ਰ ਦੀ ਥਕਾਵਟ ਤੋਂ ਹਰ ਕੋਈ ਮਜਬੂਰ ਏ..
ਉਤੋਂ ਵਕਤ ਦਾ ਕਹਿਰ ਬਹੁਤ ਕਰੂਰ ਏ...
ਪਸੀਨੇ ਨੂੰ ਰੰਗਤ ਮਿਲ ਜਾਣੀ ਆਖ਼ਰ ਇੱਕ ਦਿਨ..
ਮੁਕਾਮ ਕੋਲ ਪਹੁੰਚਣ ਲਈ ਮੇਹਨਤ ਬੜੀ ਮਸ਼ਹੂਰ ਏ...
ਇਰਾਦਿਆਂ ਦੇ ਤਰਕਸ਼ ਵਿੱਚ ਲਗਨ ਦੇ ਤੀਰ ਹੋਣੇ ਜਰੂਰ ਏ..
ਖੁੱਦ ਦੀ ਕੀਮਤ ਸਮਝਣਾ ਹੀ ਬਹੁਤ ਵੱਡੀ ਜੀ ਹਜੂਰ ਏ...
ਮੁੱਲ ਪੈ ਜਾਣਾ ਹੈ ਉਹਦੀ ਹਰ ਇਕ ਦੁਆ ਦਾ ਸਮੇਂ ਤੇ...
ਜਿਸ ਨੂੰ ਕਾਮਯਾਬੀ ਦਾ ਚੜ੍ਹਿਆ ਫਿਤੂਰ ਏ....

©ਸੁਭਾਸ਼ ਨਿਮਾਣਾ #Emotional
24858fb89ba30616b116892068a2b304

ਸੁਭਾਸ਼ ਨਿਮਾਣਾ

ਕੋਈ ਤਾਂ ਸਾਨੂੰ ਖਿਆਲਾਂ 'ਚ ਲੋਚਦੀ ਹੋਊ... 
ਇਜਹਾਰ ਦੀ ਬੁੱਕਲ ਵਿੱਚ ਪਲੋਸਦੀ ਤਾਂ ਹੋਊ..   
ਚੋਰੀ- ਚੋਰੀ ਜਜ਼ਬਾਤ ਮੇਰੇ ਪੜ੍ਹਦੀ ਹੋਣੀ ....
ਨਜ਼ਮ 'ਚ ਮੈਨੂੰ ਫਰੋਲਦੀ ਤਾਂ ਹੋਊ ..

©ਸੁਭਾਸ਼ ਨਿਮਾਣਾ
24858fb89ba30616b116892068a2b304

ਸੁਭਾਸ਼ ਨਿਮਾਣਾ

Holi is a popular and significant Hindu festival celebrated as the Festival of Colours, Love, and Spring.  आपको और आपके परिवार को होली की हार्दिक शुभकामनाएं। परमात्मा करे ये त्यौहार आपके जीवन में ढेर सारी खुशियां और उमंगे लेकर आए।
रंग बिरंगे रंग आपके तन और मन महका दे। चारों तरफ प्यार बिखरे और आप अपने रिश्तों को मजबूत करें।
#शुभकामनाएं

©सुभाष निमाणा #holi2024
loader
Home
Explore
Events
Notification
Profile