ਲਫਜ਼ ਐਵੇਂ ਨਹੀਂ ਲਿਖੇ ਜਾਂਦੇ. ਹਾਲਾਤਾਂ ਮੂਹਰੇ ਜਦੋਂ ਘੁਟਨੇ ਟਿਕ ਜਾਂਦੇ ਆ ਨਾ ਫਿਰ ਮੱਲੋ ਮੱਲੀ ਕਲਮ ਉੱਠਦੀ ਏ ਜਦੋਂ ਕੋਈ ਕਾਫਿਰ ਚਲਦਾ ਚਲਦਾ ਠੋਕਰ ਖਾਂਦਾ ਏ ਜਰੂਰੀ ਨੀ ਹੁੰਦਾ ਕਿ ਪਹਿਲਾ ਇਸ਼ਕ ਹੋਵੇ ਫਿਰ ਉਸਨੂੰ ਧੋਖਾ ਮਿਲੇ ਤੇ ਕਲਮ ਉੱਠੇ ਇਸ਼ਕ ਤੋਂ ਬਿਨਾ ਹੋਰ ਅਨੇਕਾਂ ਤੱਥ ਨੇ ਜੌ ਲਿਖਣ ਲਈ ਮਜਬੂਰ ਕਰ ਦਿੰਦੇ ਨੇ ਫਿਰ ਲਫਜ਼ ਲਿਖੇ ਜਾਂਦੇ ਨੇ ਤੇ ਇਹਨਾਂ ਲਫਜ਼ਾਂ ਨੂੰ ਲਿਖਣ ਲਈ ਜਿਆਦਾ ਸੋਚਣ ਦੀ ਜਰੂਰਤ ਨੀ ਹੁੰਦੀ ਕੋਈ ਝੱਲਾ ਫਿਰ ਡਿੱਗਦਾ ਏ ਸੰਭਲਦਾ ਏ ਤੇ ਉਕਰਦਾ ਹੈ ਇਹਨਾਂ ਲਫਜ਼ਾਂ ਨੂੰ ਤੇ ਲੀਕਦਾ ਜਾਂਦਾ ਜਦੋਂ ਤਕ ਉਸਦੀ ਕਲਮ ਰੋਕਿਆਂ ਵੀ ਨਹੀਂ ਰੁੱਕਦੀ ਕਿਓਂ ਕਿ ਲਫਜ਼ ਅੈਵੇਂ ਨੀ ਲਿਖੇ ਜਾਂਦੇ ਝੱਲਾ ਲਫਜ਼