Nojoto: Largest Storytelling Platform

#ਸੁਣ ਕੰਨ ਕਰਕੇ ਦਿਲਦਾਰਾ ਵੇ ਤੂੰਬਾ ਇਸ਼ਕੇ ਦਾ। ਲੈਂਦਾ ਤੇਰ

#ਸੁਣ ਕੰਨ ਕਰਕੇ ਦਿਲਦਾਰਾ
ਵੇ ਤੂੰਬਾ ਇਸ਼ਕੇ ਦਾ। 
ਲੈਂਦਾ ਤੇਰਾ ਨਾਂ ਸਰਦਾਰਾ
ਵੇ ਤੂੰਬਾ ਇਸ਼ਕੇ ਦਾ। 

ਵੰਗਾਂ ਦੀ ਖਣਖਣ ਵਿੱਚ ਸੁਣਲੈ
ਝਾਂਜਰ ਦੀ ਛਣਛਣ ਵਿੱਚ ਸੁਣਲੈ
ਸਾਨੂੰ, ਲੱਗਦੈਂ ਜਾਨੋਂ ਪਿਆਰਾ 
ਵੇ ਤੂੰਬਾ ਇਸ਼ਕੇ ਦਾ 
ਸੁਣ ਕੰਨ ਕਰਕੇ ਦਿਲਦਾਰਾ
ਵੇ ਤੂੰਬਾ ਇਸ਼ਕੇ ਦਾ...

ਕੱਜਲ ਬਣ ਬੈਠਾ ਅੱਖਾਂ ਵਿੱਚ 
ਸਾਨੂੰ ਤਾਂ ਏਂ ਤੂੰ ਲੱਖਾਂ ਵਿੱਚ 
ਵੱਸੇ, ਜੱਗ ਤੇਰੇ ਵਿੱਚ ਸਾਰਾ
ਵੇ ਤੂੰਬਾ ਇਸ਼ਕੇ ਦਾ 
ਸੁਣ ਕੰਨ ਕਰਕੇ ਦਿਲਦਾਰਾ
ਵੇ ਤੂੰਬਾ ਇਸ਼ਕੇ ਦਾ......

ਸੁਣਦਾ ਕਿਉਂ ਨਹੀਂ ਤੂੰ ਓਏ ਝੱਲਿਆ
ਦਿਲ ਤੇਰੇ ਹੈ  ਉੱਤੇ  ਡੁੱਲ੍ਹਿਆ
ਫਿਰੇ, ਤੇਰੇ ਪਿੱਛੇ ਮਾਰਾ ਮਾਰਾ
ਵੇ ਤੂੰਬਾ ਇਸ਼ਕੇ ਦਾ 
ਸੁਣ ਕੰਨ ਕਰਕੇ ਦਿਲਦਾਰਾ
ਵੇ ਤੂੰਬਾ ਇਸ਼ਕੇ ਦਾ ....

ਤੇਰੇ ਨਾਂ ਲਿਖਿਐ ਹਰ ਗੀਤ 
ਬਿਨ ਤੇਰੇ ਦੱਸ ਕੀ ਹਰਜੀਤ 
ਤੂੰ ਏਂ,ਸਾਹਾਂ ਦਾ ਵਣਜਾਰਾ 
ਵੇ ਤੂੰਬਾ ਇਸ਼ਕੇ ਦਾ 
ਸੁਣ ਕੰਨ ਕਰਕੇ ਦਿਲਦਾਰਾ
ਵੇ ਤੂੰਬਾ ਇਸ਼ਕੇ ਦਾ .........#ਹਰਜੀਤ ਕੌਰ ਪੰਮੀ
#ਸੁਣ ਕੰਨ ਕਰਕੇ ਦਿਲਦਾਰਾ
ਵੇ ਤੂੰਬਾ ਇਸ਼ਕੇ ਦਾ। 
ਲੈਂਦਾ ਤੇਰਾ ਨਾਂ ਸਰਦਾਰਾ
ਵੇ ਤੂੰਬਾ ਇਸ਼ਕੇ ਦਾ। 

ਵੰਗਾਂ ਦੀ ਖਣਖਣ ਵਿੱਚ ਸੁਣਲੈ
ਝਾਂਜਰ ਦੀ ਛਣਛਣ ਵਿੱਚ ਸੁਣਲੈ
ਸਾਨੂੰ, ਲੱਗਦੈਂ ਜਾਨੋਂ ਪਿਆਰਾ 
ਵੇ ਤੂੰਬਾ ਇਸ਼ਕੇ ਦਾ 
ਸੁਣ ਕੰਨ ਕਰਕੇ ਦਿਲਦਾਰਾ
ਵੇ ਤੂੰਬਾ ਇਸ਼ਕੇ ਦਾ...

ਕੱਜਲ ਬਣ ਬੈਠਾ ਅੱਖਾਂ ਵਿੱਚ 
ਸਾਨੂੰ ਤਾਂ ਏਂ ਤੂੰ ਲੱਖਾਂ ਵਿੱਚ 
ਵੱਸੇ, ਜੱਗ ਤੇਰੇ ਵਿੱਚ ਸਾਰਾ
ਵੇ ਤੂੰਬਾ ਇਸ਼ਕੇ ਦਾ 
ਸੁਣ ਕੰਨ ਕਰਕੇ ਦਿਲਦਾਰਾ
ਵੇ ਤੂੰਬਾ ਇਸ਼ਕੇ ਦਾ......

ਸੁਣਦਾ ਕਿਉਂ ਨਹੀਂ ਤੂੰ ਓਏ ਝੱਲਿਆ
ਦਿਲ ਤੇਰੇ ਹੈ  ਉੱਤੇ  ਡੁੱਲ੍ਹਿਆ
ਫਿਰੇ, ਤੇਰੇ ਪਿੱਛੇ ਮਾਰਾ ਮਾਰਾ
ਵੇ ਤੂੰਬਾ ਇਸ਼ਕੇ ਦਾ 
ਸੁਣ ਕੰਨ ਕਰਕੇ ਦਿਲਦਾਰਾ
ਵੇ ਤੂੰਬਾ ਇਸ਼ਕੇ ਦਾ ....

ਤੇਰੇ ਨਾਂ ਲਿਖਿਐ ਹਰ ਗੀਤ 
ਬਿਨ ਤੇਰੇ ਦੱਸ ਕੀ ਹਰਜੀਤ 
ਤੂੰ ਏਂ,ਸਾਹਾਂ ਦਾ ਵਣਜਾਰਾ 
ਵੇ ਤੂੰਬਾ ਇਸ਼ਕੇ ਦਾ 
ਸੁਣ ਕੰਨ ਕਰਕੇ ਦਿਲਦਾਰਾ
ਵੇ ਤੂੰਬਾ ਇਸ਼ਕੇ ਦਾ .........#ਹਰਜੀਤ ਕੌਰ ਪੰਮੀ