ਫਰਕ ਜਾਣਦਾ ਮੈਂ ਜਾਤ ਪਾਤ ਵਿੱਚ, ਫਰਕ ਜਾਣਦਾ ਮੈਂ ਚੰਗੇ ਤੇ ਮਾੜੇ ਹਾਲਾਤ ਵਿੱਚ, ਫਰਕ ਜਾਣਦਾ ਮੈਂ ਕਹਾਣੀ ਤੇ ਬਾਤ ਵਿੱਚ, ਫਰਕ ਜਾਣਦਾ ਮੈਂ ਬੁਲਾਵੇ ਤੇ ਮਾਰੀ ਹਾਕ ਵਿੱਚ, ਫਰਕ ਜਾਣਦਾ ਮੈਂ ਮਿੱਟੀ ਤੇ ਖ਼ਾਕ(ਰਾਖ) ਵਿੱਚ, ਫਰਕ ਜਾਣਦਾ ਮੈਂ ਪੁੰਨ ਤੇ ਪਾਪ ਵਿੱਚ, ਫਰਕ ਜਾਣਦਾ ਮੈਂ ਵਰ ਤੇ ਸਰਾਪ ਵਿੱਚ, ਫਰਕ ਜਾਣਦਾ ਮੈਂ ਰਾਜੇ ਤੇ ਚਾਕ ਵਿੱਚ, ਫਰਕ ਜਾਣਦਾ ਮੈਂ ਧੂੰਏ ਤੇ ਭਾਫ਼ ਵਿੱਚ, ਫਰਕ ਜਾਣਦਾ ਮੈਂ ਹੋਣੀ ਤੇ ਕਾਸ਼ ਵਿੱਚ, ਅੱਜ ਐਵੇਂ ਨਹੀਂ ਕਾਪੀਆਂ ਕਾਲੀਆਂ ਕਰਦਾ ਲੋਕੋ, ਫਰਕ ਜਾਣਦਾ ਅਮਨ ਕਵਿਤਾ ਤੇ ਵਾਕ ਵਿੱਚ... ਅਮਨ ਮਾਜਰਾ ©Aman Majra ਪੰਜਾਬੀ ਘੈਂਟ ਸ਼ਾਇਰੀ ਸਫ਼ਰ ਸ਼ਾਇਰੀ ਪੰਜਾਬੀ ਸ਼ਾਇਰੀ ਫੋਟੋਆ ਸ਼ੁੱਭ ਦੁਪਹਿਰ ਸ਼ਾਇਰੀ ਨਾਲ