ਤੂੰ ਪਰਾਇਆ ਕਰ ਗਿਆ ਬੜਾ ਦਿਲ ਕਰਦਾ ਓਹੀ ਜਵਾਕ ਬਣਨ ਨੂੰ ਦੁਨੀਆਦਾਰੀ ਤੋਂ ਦੂਰ ਕੁਝ ਨਾ ਸਮਝਣ ਨੂੰ ਓਹ ਸਾਰਾ ਸਾਰਾ ਦਿਨ ਗਲੀਆਂ ਚ ਘੁੰਮਦੇ ਰਹਿਣਾ ਓਹ ਆਪਣੇ ਗੰਦੇ ਜਿਹੇ ਹੱਥਾਂ ਨਾਲ ਇੱਕ ਦੂਜੇ ਨੂੰ ਚੁੰਮਦੇ ਰਹਿਣਾ ਵਕਤ ਨੀ ਲਗਦਾ ਹੁਣ ਸ਼ਾਮ ਢਲਣ ਨੂੰ ਬੜਾ ਦਿਲ ਕਰਦਾ ਓਹੀ ਜਵਾਕ ਬਣਨ ਨੂੰ ਦੁਨੀਆਦਾਰੀ ਤੋਂ ਦੂਰ ਕੁਝ ਨਾ ਸਮਝਣ ਨੂੰ ਸਾਰਾ ਦਿਨ ਧੱਕੇ ਖਾਂਦੇ ਰਹਿੰਦੇ ਡਗਰੇ ਕੱਢਦੇ ਜਾਂਦੇ ਰਹਿੰਦੇ ਇੱਕ ਘਰੋਂ ਨਿਕਲੇ ਦੂਜੇ ਘਰ ਵੜ ਗਏ ਦਿਨ ਓਹ ਬਸ ਹੁਣ ਭਾਉਂਦੇ ਰਹਿੰਦੇ ਹੁਣ ਛੇਤੀ ਨਾ ਮਿਲਦਾ ਕੋਈ ਨਾਲ ਖੜਨ ਨੂੰ ਬੜਾ ਦਿਲ ਕਰਦਾ ਓਹੀ ਜਵਾਕ ਬਣਨ ਨੂੰ ਦੁਨੀਆਦਾਰੀ ਤੋਂ ਦੂਰ ਕੁਝ ਨਾ ਸਮਝਣ ਨੂੰ ਓਹ ਯਾਰ ਬੇਲੀ ਸਕੂਲ ਚ ਵੀ ਓਹੀ ਤੇ ਫਰ ਘਰੇ ਵੀ ਓਹੀ ਸਾਰਾ ਦਿਨ ਖੇਡਦੇ ਸੀ ਜੇ ਕਦੇ ਲੜ ਪੈਂਦੇ ਤਾਂ ਬੜਾ ਇੱਕ ਦੂਜੇ ਨੂੰ ਉਦੇੜ੍ਹਦੇ ਸੀ ਪਰ ਮਿੰਟ ਲਗਦਾ ਸੀ ਦੁਬਾਰਾ ਬੋਲਣ ਨੂੰ ਬੜਾ ਦਿਲ ਕਰਦਾ ਓਹੀ ਜਵਾਕ ਬਣਨ ਨੂੰ ਦੁਨੀਆਦਾਰੀ ਤੋਂ ਦੂਰ ਕੁਝ ਨਾ ਸਮਝਣ ਨੂੰ ਓਹ ਕੁੜੀਆਂ ਚਿੜੀਆਂ ਓਹ ਸਾਰੇ ਮੁੰਡੇ ਕੱਠੇ ਸਾਰੇ ਲੜਦੇ ਰਹਿੰਦੇ ਫਿਰ ਇੱਕ ਜਣਾ ਸੁਲਾਹ ਕਰਾਉਂਦਾ ਬਾਕੀ ਘੁਸਰ ਮੁਸਰ ਜੀ ਕਰਦੇ ਰਹਿੰਦੇ ਓਹ ਮਾਂ ਦੀ ਝਿੜਕ ਓਹ ਬਾਪੂ ਦੀ ਘੂਰ ਤੇ ਭੈਣ ਦੇ ਸੁਭਾਅ ਨਰਮ ਨੂੰ ਬੜਾ ਦਿਲ ਕਰਦਾ ਓਹੀ ਜਵਾਕ ਬਣਨ ਨੂੰ ਦੁਨੀਆਦਾਰੀ ਤੋਂ ਦੂਰ ਕੁਝ ਨਾ ਸਮਝਣ ਨੂੰ ਝੱਲਾ ਜਵਾਕ