Nojoto: Largest Storytelling Platform

ਗ਼ਜ਼ਲ ਨਿੱਤ ਬਹਾਨਾ ਜੀਣ ਦਾ ਲੱਭਣਾ ਪਿਆ। ਰਾਹ ਜਿਵੇਂ


    ਗ਼ਜ਼ਲ 
ਨਿੱਤ ਬਹਾਨਾ ਜੀਣ ਦਾ ਲੱਭਣਾ ਪਿਆ।
ਰਾਹ ਜਿਵੇਂ ਦੇ ਵੀ ਮਿਲੇ, ਚੱਲਣਾ ਪਿਆ।

ਰਾਹ ਤੇਰਾ ਜਾਂਦਾ ਸੀ ਸਿੱਧਾ ਮਹਿਲ ਤੱਕ, 
ਤਾਂ ਹੀ ਮੈਨੂੰ ਰਾਹ ਤੇਰਾ ਛੱਡਣਾ ਪਿਆ।

ਦਰਦ ਕੱਢਿਆ ਨਾ ਗਿਆ ਬੋਲਾਂ 'ਚ ਜਦ, 
ਦਰਦ ਨੂੰ ਅੱਖਰਾਂ ਦੇ ਵਿੱਚ ਕੱਢਣਾ ਪਿਆ।

ਮੁਸਕੁਰਾਹਟ ਨਾਲ ਮੈਨੂੰ ਹਰ ਘੜੀ, 
ਹਰ ਤਰ੍ਹਾਂ ਦੇ ਦਰਦ ਨੂੰ ਢੱਕਣਾ ਪਿਆ।

ਜਿਸ ਜਗ੍ਹਾ ਟੋਏ ਤੇ ਕੰਕਰ ਸਨ ਬੜੇ, 
ਉਸ ਜਗ੍ਹਾ ਹੀ ਪੈਰ ਨੂੰ ਰੱਖਣਾ ਪਿਆ।

ਬਿਸ਼ੰਬਰ ਅਵਾਂਖੀਆ, 9781825255

©Bishamber Awankhia
  #poem✍🧡🧡💛 #like_comment_share

poem✍🧡🧡💛 #like_comment_share #ਸ਼ਾਇਰੀ

72 Views