ਨਾ ਛੇੜ ਇਸ਼ਕ ਦੀਆਂ ਤਾਰਾਂ ਨੂੰ,ਤੂੰ ਕੰਬਖਤ ਦਿਲਾਂ ਪਛਤਾਵੇਗਾ ਕਿਸੇ ਮਾਸੂਮੀ ਵਾਲੇ ਹੁਸਨ ਲਿਬਾਸ ਤੋਂ ਕੋਈ ਡੂੰਘੀ ਚੋਟ ਹੀ ਖਾਵੇੰਗਾ ਇਹ ਖੇਡ ਵਫਾਂਵਾ ਸਭ ਧੋਖਾ ਹੈ, ਖੁਦ ਨੂੰ ਹਾਰ ਨਾ ਮੁੜ ਜਿਤ ਪਾਵੇਗਾ ਤੂੰ ਜਿਸ ਰਾਹਾਂ ਤੇ ਚੱਲਿਆ ਹੈ, ਬਣ ਲੋਥ ਹੀ ਵਾਪਸ ਆਵੇਗਾ, ਏਹ ਸ਼ਹਿਰ ਮਿੱਠੀਆਂ ਕਟਾਰਾਂ ਦਾ, ਫ਼ੇਰ ਖੁਦ ਨੂੰ ਜ਼ਖਮੀ ਕਾਰਵਾਏਗਾ, ਏਥੇ ਮੱਲਮ ਦੀ ਭਾਲ ਛੱਡ ਦੇ, ਤੂੰ ਹਰ ਦਰ ਤੋਂ ਲੂਣ ਲਵਾਂਏਗਾ, ਏਹ ਖਿਤਾਬ ਲੇਨ ਦੇ ਚਾਅ ਵਿਚ, ਖੁਦ ਵਜੂਦ ਗਹਿਣੇ ਰੱਖ ਜਾਏਗਾ ਫ਼ੇਰ 'ਗੁਮਨਾਮ' ਜਿਹਾ ਬਣਕੇ, ਖੁਦ ਦੀਆਂ ਸੱਧਰਾਂ ਦਾ ਕਾਤਲ ਅਖਵਾਏਗਾਂ ਪੈry✍️️ ਗੁੰਮnaaਮ । ਕਾਤਲ