Nojoto: Largest Storytelling Platform

ਗ਼ਜ਼ਲ ਜਦੋਂ ਡੁੱਬਦੈ ਕੋਈ ਬੰਦਾ ਕਿਨਾਰਾ ਪਾਸ ਹੁੰਦਾ ਹੈ। ਤੇ

ਗ਼ਜ਼ਲ

ਜਦੋਂ ਡੁੱਬਦੈ ਕੋਈ ਬੰਦਾ ਕਿਨਾਰਾ ਪਾਸ ਹੁੰਦਾ ਹੈ।
ਤੇ ਜਿਹੜਾ ਡੋਬਦੈ ਉਸਨੂੰ ਉਹ ਅਕਸਰ ਖਾਸ ਹੁੰਦਾ ਹੈ।

ਜੋ ਦਿਲ ਦਾ ਸਾਫ ਹੁੰਦਾ ਹੈ, ਕਰੇ ਨਾ ਛਲ ਕਪਟ ਕੋਈ,
ਖੁਦਾ ਦਾ ਓਸ ਬੰਦੇ ਦੇ ਹੀ ਦਿਲ ਵਿਚ ਵਾਸ ਹੁੰਦਾ ਹੈ।

ਹੰਢਾਉਂਦੈ ਮੁਫਲਸੀ ਤਾਅ ਉਮਰ,ਮਰਦੈ ਮੁਫਲਸੀ ਦੇ ਵਿਚ,
ਜੋ ਆਪਣੀ ਜਿੰਦਗੀ ਤੋਂ ਤੰਗ ਤੇ ਬੇਆਸ ਹੁੰਦਾ ਹੈ।

ਕਦੋਂ ਦੀ ਮਰ ਗਈ ਹੈ ਮਾਂ ਮਗਰ ਦਿਲ ਮੰਨਦਾ ਹੀ ਨਈਂ,
ਕਿ ਦਿਲ ਨੂੰ ਅੱਜ ਵੀ ਮਾਂ ਦੀ ਹੋਂਦ ਦਾ ਅਹਿਸਾਸ ਹੁੰਦਾ ਹੈ।

 ਕੋਈ ਇਨਸਾਨ ਜੀਵਨ ਵਿੱਚ ਸਫਲ ਐਵੇਂ ਨਹੀਂ ਹੁੰਦਾ,
ਸਫਲਤਾ ਦੇ ਪਿਛਾਂਹ ਉਸਦਾ ਕਠਿਨ ਅਭਿਆਸ ਹੁੰਦਾ ਹੈ।

ਸਦਾ ਉਸ ਦੇਸ਼ ਦਾ ਗੌਰਵਮਈ ਹੁੰਦੈ ਭਵਿੱਖ ਲੋਕੋ!
ਕਿ ਜਿਹੜੇ ਦੇਸ਼ ਦਾ ਗੌਰਵਮਈ ਇਤਿਹਾਸ ਹੁੰਦਾ ਹੈ।

ਬਿਸ਼ੰਬਰ ਅਵਾਂਖੀਆ, ਮੋ-9781825255

©Bishamber Awankhia
  #sad_feeling #punjabi_shayri #🙏Please🙏🔔🙏Like #share❤️ #comment4comment

#sad_feeling #punjabi_shayri #🙏Please🙏🔔🙏Like share❤️ #comment4comment #ਸ਼ਾਇਰੀ

81 Views