Nojoto: Largest Storytelling Platform

ਗ਼ਜ਼ਲ ਜ਼ਮਾਨੇ ਦਾ ਹਰ ਗਮ ਇਹ ਬੰਦਾ ਭੁਲਾ ਕੇ। ਕਿ ਫਿਰ ਜੀ

ਗ਼ਜ਼ਲ 

ਜ਼ਮਾਨੇ ਦਾ ਹਰ ਗਮ ਇਹ ਬੰਦਾ ਭੁਲਾ ਕੇ।
ਕਿ ਫਿਰ ਜੀਣ ਲੱਗਦਾ ਏ ਸੁਫਨੇ ਸਜਾ ਕੇ।

ਕਿਵੇਂ ਤੂੰ ਬਚੇਗਾ ਇਹ ਲੋਕਾਂ ਤੋਂ ਸੱਜਣਾ,
ਜੋ ਘੁੰਮਦੇ ਨੇ ਚਿਹਰੇ 'ਤੇ ਚਿਹਰਾ ਲਗਾ ਕੇ।

ਉਹੀ ਲੋਕ ਦਿਲ ਦੀ ਵਧਾਉਂਦੇ ਨੇ ਧੜਕਣ,
ਜੋ ਰੱਖੇ ਨੇ ਦਿਲ ਵਿਚ ਚਿਰਾਂ ਤੋਂ ਵਸਾ ਕੇ।

ਸਮਝਦੈ ਉਦੋਂ ਬੰਦਾ ਬੰਦੇ ਨੂੰ ਛੋਟਾ,
ਜਦੋਂ ਵੇਖਦੈ ਸੋਚ ਛੋਟੀ ਬਣਾ ਕੇ।

ਬਿਸ਼ੰਬਰ ਅਵਾਂਖੀਆ,9781825255

©Bishamber Awankhia
  #punjabi_shayri #🙏Please🙏🔔🙏Like #share #comment💬

#punjabi_shayri #🙏Please🙏🔔🙏Like #share comment💬 #ਸ਼ਾਇਰੀ

180 Views