Nojoto: Largest Storytelling Platform

ਦਿਲ ਦਾ ਹਾਲ ਸੁਣਾਵਾਂ ਕਿਹਨੂੰ? ਰੱਬ ਦੀ ਥਾਂ ਤੇ ਧਿਆਵਾਂ ਕਿ

ਦਿਲ ਦਾ ਹਾਲ ਸੁਣਾਵਾਂ ਕਿਹਨੂੰ?
ਰੱਬ ਦੀ ਥਾਂ ਤੇ ਧਿਆਵਾਂ ਕਿਹਨੂੰ?
ਕੌਣ ਮੈਨੂੰ ਗਲ ਨਾਲ ਲਾਊਗਾ?
ਅਵਾਜ਼ ਮਾਰ ਕੇ ਬੁਲਾਵਾਂ ਕਿਹਨੂੰ?
ਹੱਥਾਂ ਦੇ ਵਿੱਚ ਹੱਥ ਨਾ ਕੋਈ ,
ਮੈਂ ਆਵਦਾ ਹੱਥ ਫੜਾਵਾਂ ਕਿਹਨੂੰ?
ਘਰ ਮੇਰੇ ਕੋਈ ਆਉਂਦਾ ਹੀ ਨਾ,
ਫੇਰ ਦੱਸਦੋ ਘਰੇ ਲਿਆਵਾਂ ਕਿਹਨੂੰ?
ਕੱਲਿਆ ਹੱਸ ਕੇ ਤਾੜੀ ਮਾਰੀ,
ਕੌਣ ਹੱਸੁਗਾ ਤੇ ਹਸਾਵਾਂ ਕਿਹਨੂੰ?
ਓ ਹੋ ਕੱਲ਼ੇ ਹੀ ਬੋਲਣ ਲੱਗ ਗੇ,
ਕੌਣ ਬੋਲੂਗਾ ਤੇ ਬੁਲਾਵਾਂ ਕਿਹਨੂੰ?
ਜਦ ਮੈਨੂੰ ਹੀ ਕੋਈ ਚਾਹਵੇ ਨਾ,
ਫੇਰ ਦੱਸੋ ਮੈਂ ਵੀ ਚਾਹਵਾਂ ਕਿਹਨੂੰ?
ਮੱਲ਼ੋ ਜੋਰੀ ਥਾਵਾਂ ਨੂੰ ਨੱਪਿਆ,
ਦੋ ਗਿੱਠਾ ਤੋ ਵੱਧ ਥਾਵਾਂ ਕਿਹਨੂੰ?
ਚੱਲੋ ਦੁਪਹਿਰੇ ਅਸੀ ਛਾਂਵੇ ਬੈਠੇ,
ਰਾਤ ਨੂੰ ਦੱਸ ਦੋ ਛਾਵਾਂ ਕਿਹਨੂੰ?
ਆਪ ਆਵਦੀ ਗੱਲੋ ਰੋਏ ਸਾਂ,
ਐਵੇਂ ਈ ਰੋ ਰੋ ਦਿਖਾਵਾਂ ਕਿਹਨੂੰ?
ਨਜ਼ਮ ਮੇਰੀ ਨੂੰ ਸੁਣੇ ਨਾ ਕੋਈ,
ਜਾਣ ਜਾਣ ਮੈਂ ਸੁਣਾਵਾਂ ਕਿਹਨੂੰ?
ਦਿਲ ਦਾ ਦਰਦ ਸੁਣਾਵਾਂ ਕਿਹਨੂੰ?
ਰੱਬ ਦੀ ਥਾਂਵੇ ਧਿਆਵਾਂ ਕਿਹਨੂੰ?

💞।।ਗੁਰਵਿੰਦਰ ਸਿੰਘ।।💞

©Gurwinder Singh Dil Da Haal
ਦਿਲ ਦਾ ਹਾਲ ਸੁਣਾਵਾਂ ਕਿਹਨੂੰ?
ਰੱਬ ਦੀ ਥਾਂ ਤੇ ਧਿਆਵਾਂ ਕਿਹਨੂੰ?
ਕੌਣ ਮੈਨੂੰ ਗਲ ਨਾਲ ਲਾਊਗਾ?
ਅਵਾਜ਼ ਮਾਰ ਕੇ ਬੁਲਾਵਾਂ ਕਿਹਨੂੰ?
ਹੱਥਾਂ ਦੇ ਵਿੱਚ ਹੱਥ ਨਾ ਕੋਈ ,
ਮੈਂ ਆਵਦਾ ਹੱਥ ਫੜਾਵਾਂ ਕਿਹਨੂੰ?
ਘਰ ਮੇਰੇ ਕੋਈ ਆਉਂਦਾ ਹੀ ਨਾ,
ਫੇਰ ਦੱਸਦੋ ਘਰੇ ਲਿਆਵਾਂ ਕਿਹਨੂੰ?
ਕੱਲਿਆ ਹੱਸ ਕੇ ਤਾੜੀ ਮਾਰੀ,
ਕੌਣ ਹੱਸੁਗਾ ਤੇ ਹਸਾਵਾਂ ਕਿਹਨੂੰ?
ਓ ਹੋ ਕੱਲ਼ੇ ਹੀ ਬੋਲਣ ਲੱਗ ਗੇ,
ਕੌਣ ਬੋਲੂਗਾ ਤੇ ਬੁਲਾਵਾਂ ਕਿਹਨੂੰ?
ਜਦ ਮੈਨੂੰ ਹੀ ਕੋਈ ਚਾਹਵੇ ਨਾ,
ਫੇਰ ਦੱਸੋ ਮੈਂ ਵੀ ਚਾਹਵਾਂ ਕਿਹਨੂੰ?
ਮੱਲ਼ੋ ਜੋਰੀ ਥਾਵਾਂ ਨੂੰ ਨੱਪਿਆ,
ਦੋ ਗਿੱਠਾ ਤੋ ਵੱਧ ਥਾਵਾਂ ਕਿਹਨੂੰ?
ਚੱਲੋ ਦੁਪਹਿਰੇ ਅਸੀ ਛਾਂਵੇ ਬੈਠੇ,
ਰਾਤ ਨੂੰ ਦੱਸ ਦੋ ਛਾਵਾਂ ਕਿਹਨੂੰ?
ਆਪ ਆਵਦੀ ਗੱਲੋ ਰੋਏ ਸਾਂ,
ਐਵੇਂ ਈ ਰੋ ਰੋ ਦਿਖਾਵਾਂ ਕਿਹਨੂੰ?
ਨਜ਼ਮ ਮੇਰੀ ਨੂੰ ਸੁਣੇ ਨਾ ਕੋਈ,
ਜਾਣ ਜਾਣ ਮੈਂ ਸੁਣਾਵਾਂ ਕਿਹਨੂੰ?
ਦਿਲ ਦਾ ਦਰਦ ਸੁਣਾਵਾਂ ਕਿਹਨੂੰ?
ਰੱਬ ਦੀ ਥਾਂਵੇ ਧਿਆਵਾਂ ਕਿਹਨੂੰ?

💞।।ਗੁਰਵਿੰਦਰ ਸਿੰਘ।।💞

©Gurwinder Singh Dil Da Haal