Nojoto: Largest Storytelling Platform

White ਗ਼ਜ਼ਲ......................... ਮੇਰਾ ਰਿਸ਼ਤਾ ਗਮਾ

White ਗ਼ਜ਼ਲ.........................

ਮੇਰਾ ਰਿਸ਼ਤਾ ਗਮਾਂ ਦੇ ਨਾਲ ਪੱਕਾ ਜੁੜ ਗਿਆ ਲੱਗਦੈ।
ਕਿ ਜੋਗੀ  ਰਹਿਮਤਾਂ ਦਾ ਦਰ ਮੇਰੇ ਤੋਂ ਮੁੜ ਗਿਆ ਲੱਗਦੈ।

ਵਹਾਏ ਅਸ਼ਕ ਨਾ ਪਹਿਲਾਂ, ਮਗਰ ਹੁਣ ਵਹਿ ਰਹੇ ਕਿੰਨੇ,
ਸਬਰ ਦਾ ਬੰਨ੍ਹ ਸੀ ਜੋ ਪੱਕਾ ਮੇਰਾ ਹੁਣ ਰੁੜ੍ਹ ਗਿਆ ਲੱਗਦੈ।

ਬੜੀ ਕਮਜੋਰ ਹੋਈ ਏ ਮੇਰੀ ਰੂਹ ਕੁਝ ਚਿਰਾਂ ਤੋਂ ਹੀ,
ਕਿ ਸਾਹਾਂ ਦਾ ਖ਼ਜਾਨਾ ਜਿਸਮ ਚੋਂ ਹੁਣ ਥੁੜ ਗਿਆ ਲੱਗਦੈ।

ਮੈਂ ਮੰਜਿਲ ਪਾਉਂਣ ਨੂੰ ਤਰਸਾਂ, ਕਦਮ ਮੇਰੇ ਨਹੀਂ ਚੱਲਦੇ,
ਮੇਰੇ ਪੈਰਾਂ 'ਚ ਬਦਸ਼ਗਨੀ ਦਾ ਕੰਡਾ ਪੁੜ ਗਿਆ ਲੱਗਦੈ।

ਮੇਰੀ ਹਰ ਇਕ ਖੁਸ਼ੀ ਜੋ ਨਾਲ ਮੇਰੇ ਨਿੱਤ ਵੰਡਾਉਂਦਾ ਸੀ,
ਮੇਰੇ ਗਮਗੀਨ ਹੁੰਦੇ ਹੀ ਉਹ ਪੰਛੀ ਉੜ ਗਿਆ ਲੱਗਦੈ।

ਬਿਸ਼ੰਬਰ ਅਵਾਂਖੀਆ, ਮੋ-9781825255

©Bishamber Awankhia
  #sad_feeling #punjabi_shayri #pleaselikeandshare #Comment