Nojoto: Largest Storytelling Platform

Black ਭੇਜਦੇ ਹਵਾਵਾਂ ਹੱਥ ਸੁੱਖ ਦਾ ਸੁਨੇਹਾ ਕੋਈ ਜਿਹਨੂੰ

Black ਭੇਜਦੇ ਹਵਾਵਾਂ ਹੱਥ ਸੁੱਖ ਦਾ ਸੁਨੇਹਾ ਕੋਈ 
ਜਿਹਨੂੰ ਸੁਣ ਥੋੜਾ ਮੁਸ਼ਕਾ ਲਵਾਂ,,!

ਬਿਨ੍ਹਾਂ ਦੇਖੇ ਹਵਾ ਦੇ ਉਹ ਨਿੱਘੇ-ਨਿੱਘੇ ਬੁਲਿਆਂ ਨੂੰ 
ਘੁੱਟ ਕੇ ਕਲੇਜੇ ਨਾਲ ਲਾ ਲਵਾਂ,,!

ਸੱਜਣਾਂ ਦਾ ਜੂਠਾ ਤਾਂ ਬੇਸ਼ੱਕ ਹੋਵੇ ਬੇਹਾ ਰੱਬਾ 
ਖੁਸ਼ੀ-ਖੁਸ਼ੀ ਚਾਵਾਂ ਨਾਲ ਖਾ ਲਵਾਂ,,!

"ਕਮਲ" ਦੁਆਵਾਂ ਵਿੱਚ ਨਾਂਮ ਰਹਿੰਦਾ ਤੇਰਾ ਸਦਾ 
ਜਿੰਨੀ ਵਾਰੀ ਰੱਬ ਨੂੰ ਧਿਆ ਲਵਾਂ,,!
✍️ ...ਕਮਲ ...

©Kamal
  #Thinking