ਤੂੰ ਪਰਾਇਆ ਕਰ ਗਿਆ ਕਿਸੇ ਦਾ ਭਲਾ ਕਰਨ ਨਾਲ ਕੋਈ ਤਗਮੇ ਨੀ ਮਿਲਦੇ ਤੇਰਾ ਨਾਸ਼ ਹੋ ਜਾਵੇਗਾ ਲੋਕ ਤੇਰੇ ਤੇ ਵੱਡੇ ਵੱਡੇ ਇਲਜ਼ਾਮ ਲਗਾਉਣਗੇ ਜਿੰਨਾ ਤੂੰ ਚੰਗਾ ਕੀਤਾ ਓਨਾ ਹੀ ਮੰਦਾ ਕਹਿਣਗੇ ਤੂੰ ਸਭ ਕੁਜ ਸਹੀ ਕਰੇਗਾ ਇਹ ਗਲਤ ਕਹਿਣਗੇ ਪਰ ਤੈਨੂੰ ਕੀ ਆ ਇਹਨਾਂ ਦੀਆਂ ਗੱਲਾਂ ਦੀਆਂ ਜੰਜੀਰਾਂ ਵਿੱਚ ਬੱਧ ਕੇ ਮਰ ਨਾ ਜਾਵੀ ਤੁਰਿਆ ਜਾਵੀਂ ਫਿਰ ਵੀ ਕੋਈ ਔਕੜ ਆਵੇ ਧੌਣ ਸੁੱਟ ਲੀ ਥੱਲੇ ਕਿਉਂ ਕਿ ਤੂੰ ਸਹੀ ਹੈ ਤੇ ਅੱਜ ਨੀ ਤਾ ਕੱਲ ਇਹਨਾਂ ਨੂੰ ਵੀ ਪਤਾ ਲਗਜੂ ਬਸ ਤੁਰਿਆ ਜਾਵੀਂ ਫਿਰ ਇੱਕ ਦਿਨ ਦੇਖੀ ਤੇਰਾ ਵੀ ਸਮਾਂ ਆਊ ਤੇਰੇ ਪ੍ਰਤੀ ਬਣੀ ਤਸਵੀਰ ਚੰਗੀ ਲੱਗੂ ਬਸ ਫਿਰ ਕੀ ਤੈਨੂੰ ਜੋ ਮਾੜਾ ਕਹਿੰਦੇ ਸੀ ਉਹ ਖੁਦ ਵੀ ਤੇਰੇ ਵਰਗੇ ਬਣ ਜਾਣਗੇ ਬਸ ਇੱਕ ਗੱਲ ਯਾਦ ਰੱਖੀ ਮਰ ਨਾ ਜਾਵੀਂ ਤੁਰਿਆ ਜਾਵੀਂ ਜੱਗ ਦਾ ਕੀ ਆ ਇਹਨਾਂ ਨੇ ਤਾ ਨਜ਼ਰੀਆ ਬਦਲਣਾ ਭਾਵੇ ਅੱਜ ਬਦਲ ਲੈਣ ਭਾਵੇਂ ਸਮਾਂ ਪਾ ਕੇ ਪਰ ਤੂੰ ਨਾ ਬਦਲੀ ਝੱਲਾ ਨਜ਼ਰੀਆ