ਤੂੰ ਪਰਾਇਆ ਕਰ ਗਿਆ ਲੰਘਿਆ ਵੇਲਾ ਹੱਥ ਨਾ ਆਉਣਾ ਮੁੜ ਫਰ ਤੋਂ ਤੂੰ ਪਛਤਾਉਣਾ ਆਪਣੇ ਹੱਥੀਂ ਲਾਂਬੂ ਲਾ ਕੇ ਆਪ ਨੂੰ ਬਾਲ ਰਿਹਾ ਇਹ ਵਕਤ ਨਾ ਫਿਰ ਥਿਆਉਣਾ ਕਿਓਂ ਸਮਾਂ ਤੂੰ ਗਾਲ ਰਿਹਾ ਕਰ ਕਦਰ ਸਮੇਂ ਦੀ ਭਾਈ ਨਾ ਦੇਵੀਂ ਜਾਣ ਅਜਾਈਂ ਫਾਇਦਾ ਇਹਦਾ ਲੈ ਕੇ ਨੇਕ ਤੂੰ ਕਰੀਂ ਕਮਾਈ ਤੂੰ ਢਿੱਡ ਕਈਆਂ ਦੇ ਪਾਲ ਰਿਹਾ ਇਹ ਵਕਤ ਨਾ ਫਿਰ ਥਿਆਉਣਾ ਕਿਓਂ ਸਮਾਂ ਤੂੰ ਗਾਲ ਰਿਹਾ ਵਕਤ ਯਾਰਾਂ ਲਈ ਵੀ ਕੱਢ ਲਵੀਂ ਨਾ ਰਾਹਾਂ ਦੇ ਵਿੱਚ ਛੱਡ ਆਵੀਂ ਤੇਰੇ ਬਾਝੋਂ ਜੀਣਾ ਨਾਮੁਮਕਿਨ ਨਾ ਇਹਨਾਂ ਨੂੰ ਕਰ ਅੱਡ ਲਵੀਂ ਕਿਓਂ ਵਹਿਮ ਤੂੰ ਪਾਲ ਰਿਹਾ ਇਹ ਵਕਤ ਨਾ ਫਿਰ ਥਿਆਉਣਾ ਕਿਓਂ ਸਮਾਂ ਤੂੰ ਗਾਲ ਰਿਹਾ ਰੱਖੀ ਮਾਪਿਆਂ ਦਾ ਵੀ ਧਿਆਨ ਬੜਾ ਕਰਦੇ ਤੇਰੇ ਤੇ ਮਾਣ ਤੈਨੂੰ ਚਾਵਾਂ ਦੇ ਨਾਲ ਪਾਲਿਆ ਨਾ ਕਰੀਂ ਓਹਨਾਂ ਨੂੰ ਵੀਰਾਨ ਹੈ ਸਭ ਅੱਜ ਓਹਨਾਂ ਕਰਕੇ ਤੂੰ ਜੌ ਵੀ ਮਾਣ ਰਿਹਾ ਇਹ ਵਕਤ ਨਾ ਫਿਰ ਥਿਆਉਣਾ ਕਿਓਂ ਸਮਾਂ ਤੂੰ ਗਾਲ ਰਿਹਾ ਝੱਲਾ ਵਕਤ