Nojoto: Largest Storytelling Platform

ਤਿੱਖੜ ਦੁਪੈਹਰੇ ਸਿੱਧੀ ਬਿਜਾਈ ਆਲੇ #ਪਾਣੀ ਲਾਉਂਦਿਆਂ ਜਦੋਂ

ਤਿੱਖੜ ਦੁਪੈਹਰੇ ਸਿੱਧੀ ਬਿਜਾਈ ਆਲੇ #ਪਾਣੀ ਲਾਉਂਦਿਆਂ ਜਦੋਂ ਮੈਂ ਮੋਟਰ ਤੋਂ ਦੂਰ ਵਾਲੇ ਖੱਤੇ ਚ ਕਿਆਰਾ ਵੇਖਣ ਗਿਆ ਤਾਂ ਕਿਆਰਾ ਭਰਨ ਨੂੰ 15-20 ਮਿੰਟ ਲੱਗਣੇ ਸੀ।

ਕੜਕਦੀ ਧੁੱਪ ਨੂੰ ਵੇਖ ਦੁਚਿੱਤੀ ਜਿਹੀ ਚ ਮੈਂ ਵਾਪਸ ਮੋਟਰ ਵੱਲ ਮੁੜਨ ਕਦਮ ਪੁੱਟਿਆ ਈ ਸੀ, ਕਿ ਪਿਛਲੇ ਸਾਉਣ ਚ ਆਪਣੇ ਹੱਥੀਂ ਲਾਈ ਹੋਈ ਡੇਕ ਮੁਸਕਰਾ ਕੇ ਕੈਹੰਦੀ ਐਨੀ ਦੂਰ ਹਿਬੜ ਹਿਬੜ ਕਰਦਾ ਜਾਏਂਗਾ ਫੇਰ ਆਏਂਗਾ ਡੁੱਬੜਿਆ.

ਆ ਜਾ ਮੇਰੇ ਕੋਲ ਈ ਬਹਿ ਜਾ, ਐਨੇ ਜੋਗੀ ਤਾਂ ਮੈਂ ਹੋ ਗਈ ਆਂ ਕਿ ਤੈਨੂੰ ਏਸ ਤਪਦੀ ਧੁੱਪ ਤੋਂ ਕੁਝ ਰਾਹਤ ਦੇ ਸਕਾਂ...

🌳#ਰੁੱਖ_ਲਾਓ🌳#ਜੀਵਨ_ਬਚਾਓ🌳

©Deep Gagan #tree

officialdeep4976

Deep Gagan

New Creator