ਰੱਬਾ ਜੇ ਤੂੰ ਮੇਰਾ ਯਾਰ ਹੁੰਦਾ ਸੱਚੀ ਤੇਰੇ ਨਾਂ ਪਿਆਰ ਹੁੰਦਾ ਨਾ ਲੋੜ ਹੁੰਦੀ ਮੇਨੂੰ ਕਿਸੇ ਖਾਸ ਅਦਾਰੇ ਦੀ ਨਾ ਮੰਦਰ , ਮਸਜਿਦ ਨਾ ਗੁਰਦਵਾਰੇ ਦੀ ਜਦੋਂ ਮੇਰਾ ਮਿਲਣੇ ਨੂੰ ਜੀ ਕਰਦਾ ਤੇਰੇ ਕੋਲ ਆਣ ਕੇ ਬੈਠ ਜਾਂਦਾ ਹੱਸ ਹੱਸ ਤੇਰੇ ਨਾਂ ਗੱਲਾਂ ਕਰਦਾ ਤੇਰੇ ਕੋਲ ਹੀ ਲੇਟ ਜਾਂਦਾ ਜੇ ਮੈਨੂੰ ਭੁੱਖ ਲਗਦੀ ਤੇਰੇ ਨਾਲ ਹੀ ਰੋਟੀ ਖਾ ਲੇਂਦਾ ਪਿਆਰ ਨਾਲ ਤੈਨੂੰ ਗਲਵੱਕੜੀ ਦੇ ਵਿੱਚ ਪਾ ਲੇਂਦਾ ਨਾ ਲੋੜ ਪੇਂਦੀ ਮੇਨੂੰ ਧੋਤੀ, ਮੁੰਦਰਾਂ, ਬੋਦੀ ਦੀ ਨਾ ਹੀ ਕੋਈ ਕਕਾਰ ਹੁੰਦਾ ਨਾ ਕੋਈ ਡੰਡੌਤ, ਮੰਤਰ, ਪੂਜਾ,ਆਰਤੀ ,ਨਾ ਕੋਈ ਖਾਸ ਨਮਸਕਾਰ ਹੁੰਦਾ ਰੱਬਾ ਜੇ ਤੂੰ ਮੇਰਾ ਯਾਰ ਹੁੰਦਾ ਸੱਚੀ ਤੇਰੇ ਨਾਂ ਪਿਆਰ ਹੁੰਦਾ gurjant ganganagar ....✍️ । ©ਗੁਰਜੰਟ ਗੰਗਾਨਗਰ 🖋 #JumuatulWidaa