Nojoto: Largest Storytelling Platform

ਗ਼ਜ਼ਲ ਮੁੜ ਕਿਤੇ ਬਚਪਨ ਮਿਲਾ ਦੇ , ਐ ਖੁਦਾ। ਰਾਖ਼ ਤੋਂ ਫਿ

ਗ਼ਜ਼ਲ

ਮੁੜ ਕਿਤੇ ਬਚਪਨ ਮਿਲਾ ਦੇ , ਐ ਖੁਦਾ।
ਰਾਖ਼ ਤੋਂ ਫਿਰ ਮਾਂ ਬਣਾਦੇ, ਐ ਖੁਦਾ।

ਬੇਮੁਹਾਰੀ ਤੇ ਡਰਾਉਣੀ  ਭੀੜ ਵਿੱਚ,
ਹੱਥ ਪਿਉ ਦਾ ਫਿਰ ਫੜਾ ਦੇ, ਐ ਖੁਦਾ।

ਦਿਲ ਮੇਰੇ ਵਿਚ ਜੋ ਚਿਰਾਂ ਤੋਂ ਸੜ ਰਹੇ,
ਢੇਰ ਯਾਦਾਂ ਦੇ ਹਟਾ ਦੇ, ਐ ਖੁਦਾ।

ਨੇਰ੍ਹ ਭਰੀਆਂ ਝੁੱਗੀਆਂ ਨੂੰ ਵੀ ਕਦੀ,
ਮੁੱਖ ਸੂਰਜ ਦਾ ਵਿਖਾ ਦੇ, ਐ ਖੁਦਾ।

ਔੜ ਮਾਰੀ ਜ਼ਿੰਦਗੀ ਦੀ ਧਰਤ ਤੇ
ਰਹਿਮਤਾਂ ਦਾ ਮੀਂਹ ਵਰਾ ਦੇ, ਐ ਖੁਦਾ।

ਰੋ ਲਵਾਂ ਇਕ ਵਾਰ ਲੱਗ ਕੇ ਮੈਂ ਗਲੇ,
ਯਾਰ ਵਿਛੱੜੇ ਸਭ ਮਿਲਾ ਦੇ, ਐ ਖੁਦਾ।

(ਬਿਸ਼ੰਬਰ ਅਵਾਂਖੀਆ,9781825255,

©Bishamber Awankhia
  #motherlove #sad_feeling #punjabi_shayri #pleaselikeandshare