Nojoto: Largest Storytelling Platform

ਮੈਨੂੰ ਚੋਰੀ ਚੋਰੀ ਨਾ ਪੜ੍ਹਿਆ ਕਰ, ਮੇਰੀ ਲਿਖਤ ਚ ਦਰਦ ਲਕੋਏ

ਮੈਨੂੰ ਚੋਰੀ ਚੋਰੀ ਨਾ ਪੜ੍ਹਿਆ ਕਰ,
ਮੇਰੀ ਲਿਖਤ ਚ ਦਰਦ ਲਕੋਏ ਨੇ,
ਰਾਤਾਂ ਦਾ ਕਹਿੰਦੇ ਸ਼ਾਇਰ ਮੈਨੂੰ
ਮੇਰੇ ਸ਼ਬਦ ਹੰਝੂ ਬਣ ਰੋਏ ਨੇ,

ਤੈਥੋਂ ਪੜ੍ਹਿਆ ਜਾਣਾ  ਕੋਈ ਰਾਜ਼ ਨਹੀਂ,
ਜੋ ਕਿਸਮਤ ਨੇ ਮੈਥੋਂ ਲਿਖਾਇਆ ਏ,
ਮੇਰੀ ਮੁਹੱਬਤ ਹੀ ਉਸ ਸ਼ਹਿਰ ਗਈ,
ਜਿਥੋਂ ਨਾ ਮੁੜ ਕੋਈ ਆਇਆ ਏ,

ਮੇਰੇ ਪੁਛਦੇ , ਯਾਰ ਨੇ ਹਾਣ ਮੈਨੂੰ
ਕਿਉਂ ਕਲਾ ਤੂੰ ਇਕਾਂਤ ਚ ਬਹਿਨਾ ਏ
ਸਿਆਹੀ ਨਾਂ ਮੁੱਕ ਜਏ ਦਵਾਤ ਵਿਚੋਂ,
ਕਿਦੀ ਉਡੀਕ ਨੂੰ ਲਿਖਦਾ ਰਹਿਨਾ ਏ।

ਹੁਣ ਉਹ ਕੀ ਜਾਨਣ ਬਾਤਾਂ ਨੂੰ,
ਮਿਸ਼ਾਲ ਲਿਖੇ ਕਾਲੀਆਂ ਰਾਤਾਂ ਨੂੰ,
ਇਕ ਪੀੜ ਹਿਜ਼ਰ ਦੀ,ਰੋਗ ਹੈ ਚੰਦਰਾ,
ਧਰਵਾਸ ਬਣਾ ਲਿਆ ਜਜ਼ਬਾਤਾਂ ਨੂੰ।

✍️ ਮਨਪ੍ਰੀਤ ਮਿਸ਼ਾਲ✍️

©manpreet mishal #New #lyrics 
#Books
ਮੈਨੂੰ ਚੋਰੀ ਚੋਰੀ ਨਾ ਪੜ੍ਹਿਆ ਕਰ,
ਮੇਰੀ ਲਿਖਤ ਚ ਦਰਦ ਲਕੋਏ ਨੇ,
ਰਾਤਾਂ ਦਾ ਕਹਿੰਦੇ ਸ਼ਾਇਰ ਮੈਨੂੰ
ਮੇਰੇ ਸ਼ਬਦ ਹੰਝੂ ਬਣ ਰੋਏ ਨੇ,

ਤੈਥੋਂ ਪੜ੍ਹਿਆ ਜਾਣਾ  ਕੋਈ ਰਾਜ਼ ਨਹੀਂ,
ਜੋ ਕਿਸਮਤ ਨੇ ਮੈਥੋਂ ਲਿਖਾਇਆ ਏ,
ਮੇਰੀ ਮੁਹੱਬਤ ਹੀ ਉਸ ਸ਼ਹਿਰ ਗਈ,
ਜਿਥੋਂ ਨਾ ਮੁੜ ਕੋਈ ਆਇਆ ਏ,

ਮੇਰੇ ਪੁਛਦੇ , ਯਾਰ ਨੇ ਹਾਣ ਮੈਨੂੰ
ਕਿਉਂ ਕਲਾ ਤੂੰ ਇਕਾਂਤ ਚ ਬਹਿਨਾ ਏ
ਸਿਆਹੀ ਨਾਂ ਮੁੱਕ ਜਏ ਦਵਾਤ ਵਿਚੋਂ,
ਕਿਦੀ ਉਡੀਕ ਨੂੰ ਲਿਖਦਾ ਰਹਿਨਾ ਏ।

ਹੁਣ ਉਹ ਕੀ ਜਾਨਣ ਬਾਤਾਂ ਨੂੰ,
ਮਿਸ਼ਾਲ ਲਿਖੇ ਕਾਲੀਆਂ ਰਾਤਾਂ ਨੂੰ,
ਇਕ ਪੀੜ ਹਿਜ਼ਰ ਦੀ,ਰੋਗ ਹੈ ਚੰਦਰਾ,
ਧਰਵਾਸ ਬਣਾ ਲਿਆ ਜਜ਼ਬਾਤਾਂ ਨੂੰ।

✍️ ਮਨਪ੍ਰੀਤ ਮਿਸ਼ਾਲ✍️

©manpreet mishal #New #lyrics 
#Books