Nojoto: Largest Storytelling Platform
manpreetmishal3227
  • 26Stories
  • 33Followers
  • 217Love
    6.9KViews

manpreet mishal

😇innocent boy😇 ✍️song writer:(LYRICIST)✍️ 👉song:COMPOSERS🎶 📚Punjabi:POET📚 🎂birth👉5March1999🎂 💫 ਠਿਕਾਣਾ:PB09(kpt)💫 ☎️Any inquiry for:DM in my INBOX☎️

manpreet.mishal

  • Popular
  • Latest
  • Video
e5d1801b9a6ae5f91e2d950a00a76a36

manpreet mishal

ਖੁਆਬਾਂ ਦੀ ਕਿਤਾਬ
@khuyabaan_di_kitab



@MANPREET.MISHAL



.


.
.

©manpreet mishal
  Instagram te follow kro, @ khutabaan_di_kitab
@manpreet.mishal

Instagram te follow kro, @ khutabaan_di_kitab @manpreet.mishal #ਸ਼ਾਇਰੀ

e5d1801b9a6ae5f91e2d950a00a76a36

manpreet mishal

ਬੇਰੋਜ਼ਗਾਰੀ ਤੇ ਭ੍ਰਿਸ਼ਟਾਚਾਰ ਨੂੰ ,
ਦੱਸੋ ਕਿੰਨੀ ਕੂ ਮਾਰ ਪਈ,
ਤਕਿਓ ਕਿਸਾਨੀ ਵੱਲ ਜ਼ਰਾ,
ਜਿਹਨੂੰ ਕਦਮ ਕਦਮ ਤੇ ਮਾਰ ਪਈ।

ਹੁਣ ਆਪ ਆਉਣਗੇ ਹੱਥ ਜੋੜ ਕੇ,
ਬਾਹਚੋਂ ਗੋਡੀ ਹੱਥ ਲਵੋਣੇ ਨੇ,
ਇਹਨਾਂ ਸਿਆਸੀ ਮੋਰਾਂ ਨੇ,
ਫਿਰ ਅਸਲੀ ਰੰਗ ਦਿਖਾਉਣੇ ਨੇ।


ਇਹਨਾਂ ਸਿਆਸੀ ਮੋਰਾਂ ਨੇ,
ਫਿਰ ਅਸਲੀ ਰੰਗ ਦਿਖਾਉਣੇ ਨੇ।

✍️ ਮਨਪ੍ਰੀਤ ਮਿਸ਼ਾਲ✍️

©manpreet mishal
e5d1801b9a6ae5f91e2d950a00a76a36

manpreet mishal

ਇਕ ਸੱਚ: ਸਿਆਸੀ ਮੋਰ
...............................

ਮੈਂ ਉਸ ਬਾਗ਼ ਦਾ ਮਾਲੀ ਹਾਂ,
ਜਿੱਥੇ ਪੈਲਾਂ ਪਾਉਂਦੇ ਮੋਰ ਕਈ,
ਮੇਰੇ ਬਾਗ਼ ਨੂੰ ਭੌਰ- ਭੌਰ ਖ਼ਾ ਗਏ,
ਆ ਕੇ ਸਿਆਸੀ ਚੋਰ ਕਈ,

ਮੈਂ ਰਿਹਾ ਸੋਨੇ ਦੀ ਚਿੜੀ ਨਾ ਹੁਣ,
ਕਹਿੰਦੇ ਨੇ ਆ ਕੇ ਆਬ ਮੈਨੂੰ,
ਬਦਨਾਮੀ ਦਾ ਮੇਰੇ ਟੈਗ ਲੱਗਾ ਕੇ,
ਨਾਮ ਦਿੰਦੇ ਪੰਜਾਬ ਮੈਨੂੰ।

ਮਾਂ ਬੋਲੀ ਰਹਿ ਗਈ ਪਿੱਛੇ ਬਹੁਤ,
ਅਵਲ ਹੋਈ ਅੰਗਰੇਜ਼ੀ ਏ,
ਸਾਹਿਤ ਪੜ੍ਹਨਾ ਸਭ ਛੱਡ ਗਏ,
ਲੱਚਰਤਾ ਵਿਚ ਵੀ ਤੇਜ਼ੀ ਏ,

5 ਸਾਲਾਂ ਲਈ,5 ਦਿਨਾਂ ਦੇ ਲਾਰੇ,
ਆਮ ਹੀ ਗੱਲਾਂ ਨੇ,
ਆ ਕਰਾਂਗੇ, ਉਹ ਕਰਾਂਗੇ ,
ਸਭ ਨਾਮ ਦੀਆਂ ਗੱਲਾਂ ਨੇ,

✍️ ਮਨਪ੍ਰੀਤ ਮਿਸ਼ਾਲ✍️

©manpreet mishal #ELECTION_2022
e5d1801b9a6ae5f91e2d950a00a76a36

manpreet mishal

ਮੈਂ ਵਾਂਗ ਕਾਲੀਆਂ ਰਾਤਾਂ,
ਤੇ ਓਹ ਚੰਨ ਦਾ ਟੁਕੜਾ,
ਮੇਰੇ ਹਨੇਰੇ ਦਾ ਬਣ ਚਾਨਣ ,
ਮੈਨੂੰ ਰੁਸ਼ਨਾਉਂਦੀ ਏ,
ਦਿਨ ਦੇ ਚਾਰ ਪਹਿਰਾ ਵਿਚ ,
ਓਸਦਾ ਜ਼ਿਕਰ ਹੁੰਦਾ,
ਦਿਨ ਵੇਲੇ ਖੁਆਬਾਂ ਤੇ,
ਰਾਤੀ ਸੁਪਨਿਆਂ ਦੇ ਵਿਚ ਆਉਂਦੀ ਏ।

✍️ ਮਨਪ੍ਰੀਤ ਮਿਸ਼ਾਲ✍️

©manpreet mishal ##proposeday
e5d1801b9a6ae5f91e2d950a00a76a36

manpreet mishal

ਦਿਲ ਵਿਚ ਸ਼ੈਤਾਨ ਰੱਖ ਕੇ,
Nature ਫ਼ਕੀਰ ਨੀ ਬਣਦਾ,
ਜੋ ਦਿਲ ਤੋਂ ਹੋਵੇ ਗਰੀਬ,
ਧੰਨ ਨਾਲ  ਅਮੀਰ ਨੀ ਬਣਦਾ,
ਇਸ਼ਕ ਨਾਮ ਤੇ , ਜਿਸਮਾਂ ਨਾਲ ਖੇਲ,
ਪਵਿੱਤਰ ਕਦੇ ਜ਼ਮੀਰ ਨੂੰ ਬਣਦਾ,
ਜੇ ਮੱਤ ਸਿਆਣੀ ਕਰ ਲਵੇ ਮਿਸ਼ਾਲਾ,
ਮਸਲਾ ਕਦੇ ਗੰਭੀਰ ਨੀ ਬਣਦਾ,
ਅੱਖਰਾਂ ਦਾ ਸਿਰਨਾਵਾਂ ਮਿੱਟੀ,
ਜਿਓਕੇ ਵੀ ਕੋਈ ਪੀਰ ਨੀ ਬਣਦਾ,
ਮਨਪ੍ਰੀਤ ਮਿੱਟੀ ਦਾ, ਮਿੱਟੀ ਹੋਣਾ,
ਜਿਓਂ ਤਾਰਾ ਟੁੱਟ ਕੇ ਤਕਦੀਰ ਨੀ ਬਣਦਾ

✍️ ਮਨਪ੍ਰੀਤ ਮਿਸ਼ਾਲ✍️

©manpreet mishal #AkelaMann
e5d1801b9a6ae5f91e2d950a00a76a36

manpreet mishal

ਭੈਣ 💞 ਭਰਾ
.................
ਹੁੰਦੇ ਘਰ ਦੇ ਰਾਜ ਦੁਲਾਰੇ,
ਮਾਂ- ਪਿਓ ਦੀ ਅੱਖ ਦੇ ਤਾਰੇ,
ਲੜ - ਝਗੜ ਪਾਉਂਦੇ ਮਿੱਠੀ ਤਕਰਾਰ,
ਇਹੀ ਹੁੰਦਾ ਭੈਣ - ਭਰਾ ਦਾ ਪਿਆਰ।

ਹਰ ਵੇਲੇ ਰਹਿੰਦੀ ਲੜ ਦੀ ਏ,
ਫਿਕਰਾਂ ਮੇਰੇ ਤੋਂ ਹਰਦੀ ਏ,
ਦੁੱਖ - ਸੁੱਖ ਵਿਚ ਨਾਲ ਖਲ੍ਹੋ ਕੇ,
ਹੱਦੋਂ ਵੱਧ ਮੇਰਾ ਕਰਦੀ ਏ ।

ਜ਼ਿਆਦਾ ਕੁਝ ਨੀ ਮੰਗਦਾ ਰੱਬਾ,
ਤੂੰ ਮਿਸ਼ਾਲ ਨੂੰ ਖੁਸ਼ੀਆਂ ਦੀ ਸਾਰ ਦੇ ਦੇ ,
ਸਾਡੇ ਭੈਣ ਭਰਾਵਾ ਦੀ ਜਿੰਗਦੀ ਵਿਚ,
ਸਾਰੀ ਉਮਰ ਲਈ ਸਲਾਮਤ ਪਿਆਰ ਦੇ-ਦੇ (2)

©manpreet mishal ##rakshabandhan
e5d1801b9a6ae5f91e2d950a00a76a36

manpreet mishal

ਇਕ ਅਰਦਾਸ - ਰੱਖੜੀ
    ...................

ਅਰਦਾਸ, ਹਰ ਇਕ ਘਰ ਲਈ,
ਤੱਕੜੀ ਦਾ ,ਇਕ ਪਾਸਾ ਨਾਂ ਕਿਤੇ,ਤੁਲਿਆ ਹੋਵੇ,
ਧੀ, ਪੁੱਤ ਇਕ ਬਰਾਬਰ ਰੱਖੀਂ ,
ਨਾ ਰੱਖੜੀ ਨੂੰ ਸੁੰਨਾ ਗੁੱਟ ਭੁੱਲਿਆ ਹੋਵੇ ,

ਹਰ ਘਰ ਖੁਸ਼ੀਆਂ ਹੱਸੇ ਰੱਖੀਂ,
ਸੁੱਖ ਦੇ ਤਿਉਹਾਰ,ਪਤਾਸੇ ਰੱਖੀਂ,
ਕਿਸੇ ਦੇ ਮੁੱਖ ਤੋਹ ਹੱਸਾ ਖੋਹ-ਜੇ ,
ਏਨਾ ਕਹਿਰ ਗੁਜ਼ਾਰੀ ਨਾਂ।

ਤੇਰੀ ਖ਼ਲਕਤ , ਵੰਡੀ ਖੇੜੇ,
ਖੁਸ਼ੀਆਂ ਤੂੰ ਬੇਸ਼ੁਮਾਰ ਦੇਈਂ,
ਭੈਣਾਂ ਕੋਲ ਕੋਈ ਦੁੱਖ ਨਾ ਆਵੇ ,
ਏਨਾ ਕੁ ਸਭ ਨੂੰ ਪਿਆਰ ਦੇਈਂ।
ਏਨਾ ਕੂ ਸਭ ਨੂੰ ਪਿਆਰ ਦੇਈਂ
   
  ✍️ ਮਨਪ੍ਰੀਤ ਮਿਸ਼ਾਲ✍️

©manpreet mishal #HappyRakshaBandhan 

#RakshaBandhan2021
e5d1801b9a6ae5f91e2d950a00a76a36

manpreet mishal

ਤੇਰਾ ਹੱਥ ਫੜਾਂ ਸਾਰੀ ਉਮਰ ਲਈ,
ਐਸੀ ਜੰਨਤ ਮੰਗਦਾ ਹਾਂ,
ਕੋਈ ਖੋਹ ਨਾ ਲੈ ਜੇ ਮੇਰੇ ਤੋਂ,
ਰੱਬ ਤੋਂ ਮੰਨਤ ਮੰਗਦਾ ਹਾਂ,
ਤੇਰੀ ਧੜਕਨ ਨਾਲ  ਹੀ ,
ਮੇਰੇ ਸਾਹਾਂ ਦਾ ਤਾਣਾ ਬਾਣਾ ਏ,
ਰੱਬਾ ਲੇਖਾ ਸਾਹਾਂ ਦਾ ਰੱਖੀ 
ਤੂੰ ਸਾਡਾ ਬਰਾਬਰ ਦਾ,
ਜਿੱਥੇ ਲੋਕ ਨੇ ਮਰਕੇ ਜਾਂਦੇ ,
ਅਸੀਂ ਕਠਿਆਂ ਜਾਣਾ ਏ।
✍️ ਮਨਪ੍ਰੀਤ ਮਿਸ਼ਾਲ✍️



.

©manpreet mishal #Love

Love

e5d1801b9a6ae5f91e2d950a00a76a36

manpreet mishal

ਬੇਬੇ ਨੂੰ ਆਖ ਚਲਾ, ਕਾਲਜ ਚ ਪੜ੍ਹਨੇ
ਬਣਾਈ ਯਾਰਾਂ ਨਾਲ ਸਲਾਹ ,
ਅੱਜ ਉਸ ਮੋੜ ਖੜਨੇ,
ਜੋ ਤੇਰੇ ਘਰ ਜੰਮੀ , ਨਿਗਾਹ ਓਦੇ ਵੱਲ ਮਾਰੀਂ ,
ਸੱਚ ਸੁਣ ਮੇਰਾ ਤੈਨੂੰ, ਚੈਨ ਨਹੀਓਂ ਆਉਣੀ।

ਤੱਕਦਾ ਏ ਮੋੜਾਂ ਉਤੇ ਖੜ ਕੇ ਬੇਗਾਨੀਆਂ,
ਲੱਗਦਾ ਏ ਤੇਰੇ ਘਰ ਭੈਣ ਨੀ ਹੋਣੀ। 2

ਪਟੋਲਾ, ਨੱਡੀ, ਕਦੇ ਚਿਜੀ, ਆਖ ਕੇ ਬੁਲਾਓਨਾ ਤੂੰ,
ਅਸ਼ਲੀਲ ਬੋਲਾਂ ਨਾਲ ਕਾਕਾ,
ਓਕਾਤ ਆਪਣੀ ਦਿਖਾਓਨਾ ਤੂੰ,
ਸੰਸਕਾਰ , ਗੁਣ, ਤੈਨੂੰ ਤੇਰੇ ਘਰ ਦੀਆ ਨੇ ਦਿੱਤੇ ਨਾ,
 ਤੇਰੀ ਗੁੜ੍ਹਤੀ ਚ ਲੱਗਦਾ ਏ
ਸੌਂਫ ਤੇ ਜਵੈਣ ਨਹੀਓਂ ਹੋਣੀ,

ਤੱਕਦਾ ਏ ਮੋੜਾਂ ਉਤੇ ਖੜ ਕੇ ਬੇਗਾਨੀਆਂ,
ਲੱਗਦਾ ਏ ਤੇਰੇ ਘਰ ਭੈਣ ਨਹੀਓਂ ਹੋਣੀ। 2

ਜਿਸਮਾਂ ਦੀ ਖੇਡ ਵੇ ਤੂੰ, ਖੇਲ੍ਹਦਾ ਖਿਡਾਰੀਆ
ਸੁਣਿਆ ਮੈਂ ਬਾਜ਼ੀਆਂ ਤੂੰ, 
ਹੁਣ ਤਕ ਬਹੁਤ ਮਾਰੀਆਂ 
ਲੈ ਗਿਆ ਜੇ ਮੈਡਲ ਕੋਈ ,
ਤੇਰੇ ਘਰ ਦੇ ਮੈਦਾਨ ਚੋ,
ਤੇਰੇ ਕੋਲੋ ਇਹ ਵੀ ਗੱਲ ਸਹਿਣ ਨਹੀਓਂ ਹੋਣੀ

ਤੱਕਦਾ ਏ ਮੋੜਾਂ ਉਤੇ ਖੜ ਕੇ ਬੇਗਾਨੀਆਂ,
ਲੱਗਦਾ ਏ ਤੇਰੇ ਘਰ ਭੈਣ ਨਹੀਓਂ ਹੋਣੀ। 2

✍️ ਮਨਪ੍ਰੀਤ ਮਿਸ਼ਾਲ✍️

©manpreet mishal ਬੇਬੇ ਨੂੰ ਆਖ ਚਲਾ, ਕਾਲਜ ਚ ਪੜ੍ਹਨੇ
ਬਣਾਈ ਯਾਰਾਂ ਨਾਲ ਸਲਾਹ ,
ਅੱਜ ਉਸ ਮੋੜ ਖੜਨੇ,
ਜੋ ਤੇਰੇ ਘਰ ਜੰਮੀ , ਨਿਗਾਹ ਓਦੇ ਵੱਲ ਮਾਰੀਂ ,
ਸੱਚ ਸੁਣ ਮੇਰਾ ਤੈਨੂੰ, ਚੈਨ ਨਹੀਓਂ ਆਉਣੀ।

ਤੱਕਦਾ ਏ ਮੋੜਾਂ ਉਤੇ ਖੜ ਕੇ ਬੇਗਾਨੀਆਂ,
ਲੱਗਦਾ ਏ ਤੇਰੇ ਘਰ ਭੈਣ ਨੀ ਹੋਣੀ। 2

ਬੇਬੇ ਨੂੰ ਆਖ ਚਲਾ, ਕਾਲਜ ਚ ਪੜ੍ਹਨੇ ਬਣਾਈ ਯਾਰਾਂ ਨਾਲ ਸਲਾਹ , ਅੱਜ ਉਸ ਮੋੜ ਖੜਨੇ, ਜੋ ਤੇਰੇ ਘਰ ਜੰਮੀ , ਨਿਗਾਹ ਓਦੇ ਵੱਲ ਮਾਰੀਂ , ਸੱਚ ਸੁਣ ਮੇਰਾ ਤੈਨੂੰ, ਚੈਨ ਨਹੀਓਂ ਆਉਣੀ। ਤੱਕਦਾ ਏ ਮੋੜਾਂ ਉਤੇ ਖੜ ਕੇ ਬੇਗਾਨੀਆਂ, ਲੱਗਦਾ ਏ ਤੇਰੇ ਘਰ ਭੈਣ ਨੀ ਹੋਣੀ। 2 #Thoughts #alone

e5d1801b9a6ae5f91e2d950a00a76a36

manpreet mishal

Poem: ਕਰੋਨਾ ਦੇ ਰਾਜਨੀਤਿਕ,ਅਤੇ ਵਿੱਦਿਅਕ ਪ੍ਰਭਾਵ

By : Manpreet ਮਿਸ਼ਾਲ


ਸੁਣਿਆ ਕਰੋਨਾ ਰਾਜਨੀਤੀ ਵਿਚ ਆ ਗਈ, 
ਭੈੜੇ ਰੁਲ ਬਣਾ ਗਈ, ਡਰ ਮਨਾ ਵਿਚ ਪਾ ਗਈ,

ਕਮਾਈਆਂ ਦੇਣ ਸ਼ਰਾਬਾਂ, ਬੰਦ ਹੋ ਗਈਆਂ ਕਿਤਾਬਾਂ, 
ਕੁੱਤੀ ਚੋਰਾਂ ਨਾਲ ਰਲ਼, ਕਈਆਂ ਦੇ ਘਰ ਖ਼ਾ ਗਈ,

ਮਾਪੇ ਸੋਚਦੇ ਕਿਵੇਂ ਬਣੂ ਪੜਾਈ ਦਾ ਜਨੂੰਨ,
online ਨੇ ਕਲਾਸਾਂ, ਬੱਚਿਆਂ ਦੇ ਹੱਥ ਫੋਨ,

ਜਾਪਦਾ ਏ ਮੈਨੂੰ ਤਾਂ future ਵੀ moon, 
ਸਕੂਲਾਂ , ਅਤੇ ਕਾਲਜਾ ਨੂੰ ਜਿੰਦੇ ਜੋ ਲਵਾ ਗਈ

GST ,texs ਹਰੇਕ ਚੀਜ਼ ਤੇ ਲਗਾਕੇ  ,
ਇਹਨਾਂ ਮਹਿੰਗਾਈ ਨੂੰ ਬਣਾ ਲਿਆ ਵਪਾਰ ਆ,

ਕੁਝ ਕੂ ਕਰੋਨਾ ਰਾਜਨੀਤੀ ਨੇ ਬਣਾਇਆ ,
ਵੱਡੇ ਘਰਾਣਿਆਂ ਦੀ ਲੀਡਰਾਂ ਨਾਲ ਚਾਲ ਆ। 2

 ✍️ ਮਨਪ੍ਰੀਤ ਮਿਸ਼ਾਲ✍️

©manpreet mishal
  #COVIDVaccine
loader
Home
Explore
Events
Notification
Profile