Nojoto: Largest Storytelling Platform

ਫੁੱਲਾਂ ਵਰਗੀਆਂ ਨਾਜ਼ੁਕ ਫੁੱਲਾਂ ਵਾਂਗੂੰ ਕੋਮਲ ਹਿਰਦੇ ਦੀਆ

ਫੁੱਲਾਂ ਵਰਗੀਆਂ ਨਾਜ਼ੁਕ 
ਫੁੱਲਾਂ ਵਾਂਗੂੰ ਕੋਮਲ ਹਿਰਦੇ ਦੀਆਂ ਮਾਲਕ 
ਫੁੱਲਾਂ ਵਾਂਗੂੰ ਖੁਸ਼ਬੂ ਬਿਖੇਰਦੀਆਂ ਧੀਆਂ 
ਪਿਆਰ ਦਾ ਰਸ ਵੰਡਦੀਆਂ 
ਆਪਣੇ ਖੰਭਾਂ ਨੂੰ ਆਪਣਿਆਂ ਤੋਂ ਕਟਵਾ 
ਸ਼ਿਕਾਇਤ ਨਾ ਕਰਦੀਆਂ 
ਦੋ ਦੋ ਘਰਾਂ ਦੀ ਸੁੱਖ ਮੰਗਦੀਆਂ
ਕਿਸੇ ਇੱਕ ਘਰ ਨੂੰ ਵੀ ਆਪਣਾ
ਕਹਿਣ ਦੇ ਹੱਕ ਵਾਂਝੀਆਂ 
ਉਂਝ ਆਖਣ ਨੂੰ ਹਰ ਕੋਈ ਆਖਦਾ 
ਧੀਆਂ ਨੇ ਸਾਂਝੀਆਂ
ਦੂਜੇ ਦੀ ਧੀਆਂ 'ਤੇ ਅੱਖਾਂ ਹਰ ਕੋਈ ਟੱਡਦਾ
ਰੱਬਾ ਧੀਆਂ ਲਈ ਝੋਲੀ ਕੋਈ ਨਾ ਤੇਰੇ ਅੱਗੇ ਅੱਡਦਾ

©Maninder Kaur Bedi ਫੁੱਲਾਂ ਵਰਗੀਆਂ ਧੀਆਂ  ਸਟੇਟਸ ਪੰਜਾਬੀ ਸ਼ਾਇਰੀ
ਫੁੱਲਾਂ ਵਰਗੀਆਂ ਨਾਜ਼ੁਕ 
ਫੁੱਲਾਂ ਵਾਂਗੂੰ ਕੋਮਲ ਹਿਰਦੇ ਦੀਆਂ ਮਾਲਕ 
ਫੁੱਲਾਂ ਵਾਂਗੂੰ ਖੁਸ਼ਬੂ ਬਿਖੇਰਦੀਆਂ ਧੀਆਂ 
ਪਿਆਰ ਦਾ ਰਸ ਵੰਡਦੀਆਂ 
ਆਪਣੇ ਖੰਭਾਂ ਨੂੰ ਆਪਣਿਆਂ ਤੋਂ ਕਟਵਾ 
ਸ਼ਿਕਾਇਤ ਨਾ ਕਰਦੀਆਂ 
ਦੋ ਦੋ ਘਰਾਂ ਦੀ ਸੁੱਖ ਮੰਗਦੀਆਂ
ਕਿਸੇ ਇੱਕ ਘਰ ਨੂੰ ਵੀ ਆਪਣਾ
ਕਹਿਣ ਦੇ ਹੱਕ ਵਾਂਝੀਆਂ 
ਉਂਝ ਆਖਣ ਨੂੰ ਹਰ ਕੋਈ ਆਖਦਾ 
ਧੀਆਂ ਨੇ ਸਾਂਝੀਆਂ
ਦੂਜੇ ਦੀ ਧੀਆਂ 'ਤੇ ਅੱਖਾਂ ਹਰ ਕੋਈ ਟੱਡਦਾ
ਰੱਬਾ ਧੀਆਂ ਲਈ ਝੋਲੀ ਕੋਈ ਨਾ ਤੇਰੇ ਅੱਗੇ ਅੱਡਦਾ

©Maninder Kaur Bedi ਫੁੱਲਾਂ ਵਰਗੀਆਂ ਧੀਆਂ  ਸਟੇਟਸ ਪੰਜਾਬੀ ਸ਼ਾਇਰੀ