Nojoto: Largest Storytelling Platform
nojotouser5396715641
  • 1.0KStories
  • 581Followers
  • 12.6KLove
    5.5LacViews

Maninder Kaur Bedi

  • Popular
  • Latest
  • Video
53ea4a6c14a709cc14564d67e5544e75

Maninder Kaur Bedi

White ਜਿਸ ਦਿਨ ਬੀਬੀ ਘਰ
ਲਿਪਦੀ ਸੀ
ਉਸ ਦਿਨ ਸਾਡਾ ਘਰ
ਨਵੇਂ ਘਰ ਵਾਂਗੂੰ
ਬਣ ਜਾਂਦਾ ਸੀ
ਸਚਮੁੱਚ ਜਾਦੂ ਸੀ
ਮੇਰੀ ਬੀਬੀ ਦੇ
ਹੱਥਾਂ 'ਚ

©Maninder Kaur Bedi
  ਮੇਰੀ ਬੀਬੀ

ਮੇਰੀ ਬੀਬੀ #ਜੀਵਨ

53ea4a6c14a709cc14564d67e5544e75

Maninder Kaur Bedi

ਸਬਰ ਦੀ ਟੇਕ
ਦਰਦਾਂ ਦਾ
ਅਹਿਸਾਸ
ਖ਼ਤਮ

©Maninder Kaur Bedi
  ਸਬਰ
53ea4a6c14a709cc14564d67e5544e75

Maninder Kaur Bedi

ਤੇਰਾ ਜਾਣਾ ਇਸ ਕਦਰ 
ਹੈਰਾਨ ਕਰ ਗਿਆ 
ਮੈਂ ਪ੍ਰੇਸ਼ਾਨ ਹੋਇਆ 
ਫ਼ਿਰ ਵੀ 
ਜਿੰਦ ਤੇਰੇ ਨਾਂ ਕਰ ਗਿਆ

©Maninder Kaur Bedi
  ਤੇਰਾ ਜਾਣਾ

ਤੇਰਾ ਜਾਣਾ #ਸ਼ਾਇਰੀ

53ea4a6c14a709cc14564d67e5544e75

Maninder Kaur Bedi

White लालच
दौलत के भंडार
मन का सुकून
खत्म

©Maninder Kaur Bedi
  सुकुन

सुकुन #ਗਿਆਨ

53ea4a6c14a709cc14564d67e5544e75

Maninder Kaur Bedi

White Lalach 
Daulat ke Bhandar 
man ka sukun 
khatm

©Maninder Kaur Bedi
  lalch
53ea4a6c14a709cc14564d67e5544e75

Maninder Kaur Bedi

ੴ
ਵਾਹਿਗੁਰੂ
ਸਭ ਦੀ ਸੁਣਦਾ ਹੈ
ਤਾਂ
ਵਾਹਿਗੁਰੂ
ਸਭ ਨੂੰ ਵੇਖਦਾ ਵੀ 
ਇਸ ਲਈ
ਮਾੜਾ ਕੰਮ ਕਰਨ ਲੱਗਿਆਂ
ਇਹ ਨਾ ਸੋਚਿਆ ਕਰੋ
ਸਾਨੂੰ ਕਿਸੇ
ਵੇਖਿਆ ਨਹੀਂ

©Maninder Kaur Bedi
  ਵਾਹਿਗੁਰੂ

ਵਾਹਿਗੁਰੂ #ਜੀਵਨ

53ea4a6c14a709cc14564d67e5544e75

Maninder Kaur Bedi

ਤੈਨੂੰ ਪਤੈ 
ਠੰਡੇ ਚੁਲ੍ਹਿਆਂ ਦਾ ਸੇਕ
ਜ਼ਿਆਦਾ ਹੁੰਦੈ
ਭੁੱਖੇ ਢਿੱਡਾਂ ਦੀ
ਅੱਗ ਦਾ ਸੇਕ ਤਾਂ
ਜ਼ਿੰਦਗੀ ਵੀ 
ਸਵਾਹ ਬਣਾ ਦਿੰਦੈ

©Maninder Kaur Bedi
  ਠੰਡਾ ਚੁਲ੍ਹਾ

ਠੰਡਾ ਚੁਲ੍ਹਾ #ਸ਼ਾਇਰੀ

53ea4a6c14a709cc14564d67e5544e75

Maninder Kaur Bedi

ਜੋ ਖ਼ਾਬ ਰਾਤ ਦੇ ਹੁੰਦੇ ਨੇ
ਉਹ ਅਧੂਰੀਆਂ
ਖਾਹਿਸ਼ਾਂ ਦੇ ਹੁੰਦੇ ਨੇ
ਦਿਨ ਦੇ ਖ਼ਾਬ ਤਾਂ
ਸੌਂਣ ਨਹੀਂ ਦਿੰਦੇ
ਇਹ ਤਾਂ ਮਕਸਦ ਦਿੰਦੇ ਨੇ 
ਜ਼ਿੰਦਗੀ ਜਿਉਣ ਦਾ

©Maninder Kaur Bedi
  ਖ਼ਾਬ

ਖ਼ਾਬ #ਸ਼ਾਇਰੀ

53ea4a6c14a709cc14564d67e5544e75

Maninder Kaur Bedi

ਕਦੇ ਆਰ ਦੀਆਂ 
ਕਦੇ ਪਾਰ ਦੀਆਂ 
ਦੋਸਤਾਂ ਨਾਲ ਗੱਲਾਂ ਹੁੰਦੀਆਂ 
ਕੁੱਲ ਸੰਸਾਰ ਦੀਆਂ 
ਦੋਸਤੀ 'ਚ ਕੁਝ 
ਰਾਜ ਸਾਂਝੇ ਹੁੰਦੇ ਨੇ 
ਜਿਨ੍ਹਾਂ ਕੋਲ ਸੱਚੇ ਦੋਸਤ ਨਹੀਂ 
ਉਹ ਕਈ ਖੁਸ਼ੀਆਂ ਤੋਂ 
ਵਾਂਝੇ ਹੁੰਦੇ ਨੇ

©Maninder Kaur Bedi
  ਦੋਸਤੀ

ਦੋਸਤੀ #ਸ਼ਾਇਰੀ

53ea4a6c14a709cc14564d67e5544e75

Maninder Kaur Bedi

ਸਿਆਣੀਆਂ ਔਰਤਾਂ 
ਬਾਗੀ ਨਹੀਂ ਹੁੰਦੀਆਂ 
ਸਿਰ 'ਤੇ ਚੁੰਨੀ ਭਾਵੇਂ 
ਨਹੀਂ ਲੈਂਦੀਆਂ ਪਰ 
ਸੰਸਕਾਰਾਂ ਦੀ ਚੁੰਨੀ 
ਆਪਣੇ ਮਨ 'ਤੇ ਪਾ
ਅੱਜ ਵੀ ਕਦਰਾਂ ਕੀਮਤਾਂ 
ਬਚਾ ਕੇ ਰੱਖਦੀਆਂ ਨੇ
ਘਰਾਂ ਨੂੰ ਸਾਂਭਦੀਆਂ 
ਘਰੋਂ ਬਾਹਰ ਨਿਕਲ 
ਦਫਤਰਾਂ 'ਚ ਕੰਮ ਕਰਦੀਆਂ 
ਅੱਕਦੀਆਂ ਥੱਕਦੀਆਂ ਨਹੀਂ 
ਸਿਆਣੀਆਂ ਔਰਤਾਂ 
ਇਨ੍ਹਾਂ ਕੰਮਾਂ ਵਾਲੀਆਂ 
ਥਾਵਾਂ 'ਤੇ ਆਪਣਾ 
ਮਾਨ ਸਨਮਾਨ ਸਾਂਭਣਾ 
ਜਾਣਦੀਆਂ ਨੇ 
ਅਜਿਹੀਆਂ 
ਸਿਆਣੀਆਂ ਔਰਤਾਂ ਤੋਂ 
ਅਜਿਹੇ ਲੋਕ ਡਰਦੇ ਨੇ 
ਜੋ ਔਰਤਾਂ ਦੀ ਇੱਜ਼ਤ 
ਕਰਨਾ ਨਹੀਂ ਜਾਣਦੇ ਤੇ 
ਅਜਿਹੇ ਲੋਕ ਹੀ 
ਸਿਆਣੀਆਂ ਔਰਤਾਂ ਨੂੰ 
ਬਾਗੀ ਔਰਤਾਂ ਦਾ 
ਨਾਂ ਦਿੰਦੇ ਨੇ ਪਰ 
ਔਰਤਾਂ ਬਾਗੀ ਨਹੀਂ ਹੁੰਦੀਆਂ 
ਅੱਜ ਵੀ ਔਰਤਾਂ 
ਸਿਆਣੀਆਂ ਹੁੰਦੀਆਂ ਨੇ

©Maninder Kaur Bedi
  ਸਿਆਣੀਆਂ ਔਰਤਾਂ

ਸਿਆਣੀਆਂ ਔਰਤਾਂ #ਕਵਿਤਾ

loader
Home
Explore
Events
Notification
Profile