Nojoto: Largest Storytelling Platform

#OpenPoetry ਜੋ ਬੀਤ ਗਿਆ ਸੋ ਬੀਤ ਗਿਆ, ਤੇਰਾ ਦੁਖੀ ਜਿਹਾ

#OpenPoetry ਜੋ ਬੀਤ ਗਿਆ ਸੋ ਬੀਤ ਗਿਆ,
ਤੇਰਾ ਦੁਖੀ ਜਿਹਾ ਅਤੀਤ ਗਿਆ,
ਹੁਣ ਧੋਖਾ ਮੈਂ ਕੋਈ ਜਰਨਾ ਨੀ,
ਮੈਂ ਪਿਆਰ ਕਿਸੇ ਨੂੰ ਕਰਨਾ ਨੀ,
ਦਿਲ ਤੇ ਮੇਰੇ ਚੱਲਣ ਆਰੀਆਂ,
ਗੱਲ੍ਹ ਪੈ ਗਈਆਂ ਕੁਝ ਜਿੰਮੇਵਾਰੀਆਂ,
ਨਿੱਤ ਹੀ ਇਹ ਧੋਖਾ ਮੈਨੂੰ ਰਹਿੰਦਾ ਮਿਲਦਾ,
ਕਿਸ ਨੂੰ ਸੁਣਾਵਾਂ ਦੱਸ ਹਾਲ ਦਿਲ ਦਾ,
ਕੱਢ ਕੇ ਮੈਂ ਦਿਲੋਂ ਕੁਝ ਅੈਸਾ ਕਰਨਾ,
ਹੁਣ ਤਾਂ ਹਲਾਤਾਂ ਨਾਲ ਪੈਣਾ ਲੜਨਾ,
ਹੁਣ ਨਹੀਓਂ ਕਰਨਾ ਮੈਂ ਤੇਰਾ ਕੋਈ ਫ਼ਿਕਰ,
ਲਿਖਤਾਂ ਵਿੱਚ ਮੇਰੀਆਂ ਤੇਰਾ ਆਉਣਾ ਨੀ ਜਿਕਰ,
ਬਾਪੂ ਦੇ ਹੁੰਦੇ ਪਰਵਾਹ ਕੋਈ ਨਾ,
ਓਹਦੇ ਬਿਨਾਂ ਸੁੱਝੇ ਮੈਨੂੰ ਰਾਹ ਕੋਈ ਨਾ,
ਸਟੇਸ਼ਨ ਦੇ ਉੱਤੇ ਜਦੋਂ ਗੱਡੀ ਚੀਕਦੀ,
ਬੇਬੇ ਵੀ ਤਾਂ ਮੈਨੂੰ ਰਹਿੰਦੀ ਅਾ ਉਡੀਕਦੀ,
ਕਰਦੀ ਸੀ ਤੂੰ ਵੀ ਉਡੀਕਾਂ ਮੇਰੀਆਂ,
ਫੋਕੀਆਂ ਹੀ ਨਿਕਲੀਆਂ ਗੱਲਾਂ ਤੇਰੀਆਂ,
ਭਾਵੇਂ ਮੈਨੂੰ ਰੱਬ ਨੇ ਇੱਕਲਾ ਰੱਖਿਆ,
ਜਿੰਦਗੀ ਜਿਉਣ ਦਾ ਕੋਈ ਭੇਦ ਦੱਸਿਆ,
ਕਰਦਾ ਮੈਂ ਜਦੋਂ ਤੇਰੇ ਨਾਲ ਗੱਲ ਸੀ,
ਮੂੰਹ ਚਾਹੇ ਮੂਹਰੇ ਕੰਨ ਓਹਦੇ ਵੱਲ ਸੀ,
ਨਿੱਕੀਆਂ ਗੱਲਾਂ ਤੇ ਗੌਰ ਕਰ ਲੈਣਾ ਸੀ,
ਕਾਸ਼ ਮੈਂ ਤਾਂ ਇਹ ਵੀ ਗਮ ਜਰ ਲੈਣਾ ਸੀ,
ਦਿਲ ਚ ਸੀ ਰੱਖਦੀ ਦਿਮਾਗ ਬੱਲੀਏ,
ਸਾਨੂੰ ਵੀ ਤਾਂ ਦੱਸ ਦੇ ਹਿਸਾਬ ਬੱਲੀਏ,
ਸੁਪਨੇ ਜੋ ਮੈਂ ਤੇਰੇ ਨਾਲ ਦੇਖੇ ਸੀ,
ਪੀਰਾਂ ਅੱਗੇ ਕਿੰਨੇ ਮੈਂ ਤਾਂ ਮੱਥੇ ਟੇਕੇ ਸੀ,
ਰੱਬ ਹੀ ਬਚਾਵੇ ਇਹੋ ਜਿਹਾਂ ਲੋਕਾਂ ਤੋਂ,
ਪਿਆਰ ਦੇ ਬਹਾਨੇ ਲਿਪਟੀਆਂ ਜੋਕਾਂ ਤੋਂ,
ਪਤਾ ਨਹੀਂ ਕਿਉਂ ਸੁਖ ਅੱਜ ਉਦਾਸ ਹੈ,
ਪਿਆਰ ਹੀ ਅਾ ਸਭ,ਬਾਕੀ ਤਾਂ ਬਕਵਾਸ ਹੈ। #openpoetry, #ਉਮੀਦ #sad #love
#OpenPoetry ਜੋ ਬੀਤ ਗਿਆ ਸੋ ਬੀਤ ਗਿਆ,
ਤੇਰਾ ਦੁਖੀ ਜਿਹਾ ਅਤੀਤ ਗਿਆ,
ਹੁਣ ਧੋਖਾ ਮੈਂ ਕੋਈ ਜਰਨਾ ਨੀ,
ਮੈਂ ਪਿਆਰ ਕਿਸੇ ਨੂੰ ਕਰਨਾ ਨੀ,
ਦਿਲ ਤੇ ਮੇਰੇ ਚੱਲਣ ਆਰੀਆਂ,
ਗੱਲ੍ਹ ਪੈ ਗਈਆਂ ਕੁਝ ਜਿੰਮੇਵਾਰੀਆਂ,
ਨਿੱਤ ਹੀ ਇਹ ਧੋਖਾ ਮੈਨੂੰ ਰਹਿੰਦਾ ਮਿਲਦਾ,
ਕਿਸ ਨੂੰ ਸੁਣਾਵਾਂ ਦੱਸ ਹਾਲ ਦਿਲ ਦਾ,
ਕੱਢ ਕੇ ਮੈਂ ਦਿਲੋਂ ਕੁਝ ਅੈਸਾ ਕਰਨਾ,
ਹੁਣ ਤਾਂ ਹਲਾਤਾਂ ਨਾਲ ਪੈਣਾ ਲੜਨਾ,
ਹੁਣ ਨਹੀਓਂ ਕਰਨਾ ਮੈਂ ਤੇਰਾ ਕੋਈ ਫ਼ਿਕਰ,
ਲਿਖਤਾਂ ਵਿੱਚ ਮੇਰੀਆਂ ਤੇਰਾ ਆਉਣਾ ਨੀ ਜਿਕਰ,
ਬਾਪੂ ਦੇ ਹੁੰਦੇ ਪਰਵਾਹ ਕੋਈ ਨਾ,
ਓਹਦੇ ਬਿਨਾਂ ਸੁੱਝੇ ਮੈਨੂੰ ਰਾਹ ਕੋਈ ਨਾ,
ਸਟੇਸ਼ਨ ਦੇ ਉੱਤੇ ਜਦੋਂ ਗੱਡੀ ਚੀਕਦੀ,
ਬੇਬੇ ਵੀ ਤਾਂ ਮੈਨੂੰ ਰਹਿੰਦੀ ਅਾ ਉਡੀਕਦੀ,
ਕਰਦੀ ਸੀ ਤੂੰ ਵੀ ਉਡੀਕਾਂ ਮੇਰੀਆਂ,
ਫੋਕੀਆਂ ਹੀ ਨਿਕਲੀਆਂ ਗੱਲਾਂ ਤੇਰੀਆਂ,
ਭਾਵੇਂ ਮੈਨੂੰ ਰੱਬ ਨੇ ਇੱਕਲਾ ਰੱਖਿਆ,
ਜਿੰਦਗੀ ਜਿਉਣ ਦਾ ਕੋਈ ਭੇਦ ਦੱਸਿਆ,
ਕਰਦਾ ਮੈਂ ਜਦੋਂ ਤੇਰੇ ਨਾਲ ਗੱਲ ਸੀ,
ਮੂੰਹ ਚਾਹੇ ਮੂਹਰੇ ਕੰਨ ਓਹਦੇ ਵੱਲ ਸੀ,
ਨਿੱਕੀਆਂ ਗੱਲਾਂ ਤੇ ਗੌਰ ਕਰ ਲੈਣਾ ਸੀ,
ਕਾਸ਼ ਮੈਂ ਤਾਂ ਇਹ ਵੀ ਗਮ ਜਰ ਲੈਣਾ ਸੀ,
ਦਿਲ ਚ ਸੀ ਰੱਖਦੀ ਦਿਮਾਗ ਬੱਲੀਏ,
ਸਾਨੂੰ ਵੀ ਤਾਂ ਦੱਸ ਦੇ ਹਿਸਾਬ ਬੱਲੀਏ,
ਸੁਪਨੇ ਜੋ ਮੈਂ ਤੇਰੇ ਨਾਲ ਦੇਖੇ ਸੀ,
ਪੀਰਾਂ ਅੱਗੇ ਕਿੰਨੇ ਮੈਂ ਤਾਂ ਮੱਥੇ ਟੇਕੇ ਸੀ,
ਰੱਬ ਹੀ ਬਚਾਵੇ ਇਹੋ ਜਿਹਾਂ ਲੋਕਾਂ ਤੋਂ,
ਪਿਆਰ ਦੇ ਬਹਾਨੇ ਲਿਪਟੀਆਂ ਜੋਕਾਂ ਤੋਂ,
ਪਤਾ ਨਹੀਂ ਕਿਉਂ ਸੁਖ ਅੱਜ ਉਦਾਸ ਹੈ,
ਪਿਆਰ ਹੀ ਅਾ ਸਭ,ਬਾਕੀ ਤਾਂ ਬਕਵਾਸ ਹੈ। #openpoetry, #ਉਮੀਦ #sad #love