Unsplash ਇਹ ਤਾਂ ਦੁਨੀਆਂ ਨੂੰ ਦੇਖ ਦੇਖ ਸੱਚ ਲਿਖਣ ਦੀ ਆਦਤ ਪੈ ਗਈ, ਉਂਝ ਕੀਤਾ ਮੈਂ ਸ਼ਰੇਆਮ ਕੋਈ ਨੰਗਾ ਨਹੀਂ, ਇਹ ਤਾਂ ਖ਼ੁਦ ਨਾਲ ਲੜਦਾ ਲੜਦਾ ਅਲੋਪ ਹੋ ਗਿਆ ਮੈਂ, ਉਂਝ ਪਿਆ ਕਿਸੇ ਨਾਲ ਮੇਰਾ ਕੋਈ ਪੰਗਾ ਨਹੀਂ, ਇਹ ਤਾਂ ਫਿਕਰਾਂ, ਪ੍ਰੇਸ਼ਾਨੀਆਂ ਨੇ ਮੋਇਆ ਏ ਮੈਨੂੰ, ਉਂਝ ਗੱਲ ਵਿੱਚ ਪਿਆ ਮੇਰੇ ਕੋਈ ਫੰਦਾ ਨਹੀਂ, ਇਹ ਤਾਂ ਰਾਹ ਵਿੱਚ ਮਿਲੇ ਧੋਖਿਆ ਕਰਕੇ ਰੁਕਿਆ ਹਾਂ, ਉਂਝ ਚੁੱਭਿਆ ਪੈਰ ਵਿੱਚ ਮੇਰੇ ਕੋਈ ਕੰਡਾਂ ਨਹੀਂ, ਇਹ ਤਾਂ ਆਪਣਿਆਂ ਤੋਂ ਮਿਲੀ ਮਾਰ ਵਾਰੇ ਲਿਖਦਾ ਹਾਂ, ਉਂਝ ਇਹ ਸ਼ਾਇਰੀ ਮੇਰਾ ਕੋਈ ਧੰਦਾ ਨਹੀਂ, ਪਤਾ ਨਹੀ ਕਿਵੇ ਲੋਕਾਂ ਤੇ ਅਸਰ ਕਰਦੇ ਬੋਲ ਮੇਰੇ, ਉਂਝ ਸ਼ਾਇਰ ਮੈਂ ਵੀ ਕੋਈ ਬਹੁਤਾ ਚੰਗਾ ਨਹੀਂ... ਅਮਨ ਮਾਜਰਾ ©Aman Majra #Book ਪੰਜਾਬੀ ਘੈਂਟ ਸ਼ਾਇਰੀ ਸ਼ਾਇਰੀ ਸੁਰਜੀਤ ਪਾਤਰ ਸਫ਼ਰ ਸ਼ਾਇਰੀ