Nojoto: Largest Storytelling Platform

ਸਿਰ ਤੇ ਮੜ੍ਹਿਆ ਤਾਜ ਗੁਨਾਹਾਂ ਦਾ। ਦਲੀਲ ਕਿਉਂ ਕੋਈ ਸੁਣਦ

ਸਿਰ ਤੇ ਮੜ੍ਹਿਆ ਤਾਜ ਗੁਨਾਹਾਂ ਦਾ।
ਦਲੀਲ ਕਿਉਂ  ਕੋਈ  ਸੁਣਦਾ ਨਹੀ।

ਕਿੰਨੇ  ਵਿਛੇ  ਨੇ  ਕੰਢੇ  ਸਾਡੇ ਰਾਹਾਂ ਚ।
ਕੋਈ ਫੁੱਲਾਂ ਦੀ ਗੱਲ,ਕਿਉਂ ਕਰਦਾ ਨ੍ਹੀਂ?

ਕਿਸੇ  ਤੋੜਨਾ, ਮਿੱਧਣਾ  ਕਿੰਨਾ ਸੋਖਾ।
ਕੋਈ ਖਿੜਣੇ ਦੀ ਗੱਲ ਕਰਦਾ ਨਹੀ।

ਸੜਨਾ, ਘੁੱਟਣਾ  ਹੀ  ਬਸ  ਤੇਰੇ  ਹਿੱਸੇ।
ਕੋਈ ਸਬਰ-ਸੰਤੋਖ ਦੀ ਗੱਲ ਕਰਦਾ ਨ੍ਹੀਂ।

ਬਹੁਤੇ ਆਏ ਤੇ ਹਲ਼ੇ ਬਹੁਤਿਆਂ ਆਉਣਾ।
ਇੱਥੇ  ਕਿਸੇ  ਨੇ ਸਦੀਵੀਂ ਟਿਕਣਾ ਨਹੀਂ।।

ਭਲਾ ਲੋਕ ਕਿਉਂ ਨੇ ਸਦਾ 'ਚੜ੍ਹਦੇ ਵੱਲ਼ ਦੇ?
ਪਰ ਕਿਉਂ ਨੀਵੇ ਵੱਲ਼ ਦਾ ਕੋਈ ਬਣਦਾ ਨ੍ਹੀਂ।

ਝੂਠ,ਕਪਟ ਤੇ ਸਾੜਾ ਦਿਲ ਚ ਰੱਖਣ ਲੋਕੀ।
ਕਿਉਂ ਉਸ ਡਾਢੇ ਤੋਂ ਵੀ ਕੋਈ ਡਰਦਾ ਨਹੀਂ?

©ਦੀਪਕ ਸ਼ੇਰਗੜ੍ਹ #ਗੁਨਾਹ

#ਦੀਪਕ_ਸ਼ੇਰਗੜ੍ਹ
ਸਿਰ ਤੇ ਮੜ੍ਹਿਆ ਤਾਜ ਗੁਨਾਹਾਂ ਦਾ।
ਦਲੀਲ ਕਿਉਂ  ਕੋਈ  ਸੁਣਦਾ ਨਹੀ।

ਕਿੰਨੇ  ਵਿਛੇ  ਨੇ  ਕੰਢੇ  ਸਾਡੇ ਰਾਹਾਂ ਚ।
ਕੋਈ ਫੁੱਲਾਂ ਦੀ ਗੱਲ,ਕਿਉਂ ਕਰਦਾ ਨ੍ਹੀਂ?

ਕਿਸੇ  ਤੋੜਨਾ, ਮਿੱਧਣਾ  ਕਿੰਨਾ ਸੋਖਾ।
ਕੋਈ ਖਿੜਣੇ ਦੀ ਗੱਲ ਕਰਦਾ ਨਹੀ।

ਸੜਨਾ, ਘੁੱਟਣਾ  ਹੀ  ਬਸ  ਤੇਰੇ  ਹਿੱਸੇ।
ਕੋਈ ਸਬਰ-ਸੰਤੋਖ ਦੀ ਗੱਲ ਕਰਦਾ ਨ੍ਹੀਂ।

ਬਹੁਤੇ ਆਏ ਤੇ ਹਲ਼ੇ ਬਹੁਤਿਆਂ ਆਉਣਾ।
ਇੱਥੇ  ਕਿਸੇ  ਨੇ ਸਦੀਵੀਂ ਟਿਕਣਾ ਨਹੀਂ।।

ਭਲਾ ਲੋਕ ਕਿਉਂ ਨੇ ਸਦਾ 'ਚੜ੍ਹਦੇ ਵੱਲ਼ ਦੇ?
ਪਰ ਕਿਉਂ ਨੀਵੇ ਵੱਲ਼ ਦਾ ਕੋਈ ਬਣਦਾ ਨ੍ਹੀਂ।

ਝੂਠ,ਕਪਟ ਤੇ ਸਾੜਾ ਦਿਲ ਚ ਰੱਖਣ ਲੋਕੀ।
ਕਿਉਂ ਉਸ ਡਾਢੇ ਤੋਂ ਵੀ ਕੋਈ ਡਰਦਾ ਨਹੀਂ?

©ਦੀਪਕ ਸ਼ੇਰਗੜ੍ਹ #ਗੁਨਾਹ

#ਦੀਪਕ_ਸ਼ੇਰਗੜ੍ਹ

#ਗੁਨਾਹ #ਦੀਪਕ_ਸ਼ੇਰਗੜ੍ਹ #ਕਵਿਤਾ