#OpenPoetry ਦੋ ਬੋਲ ਮਿੱਠੇ ਤੂੰ ਜਦ ਕਹਿ ਜਾਂਦੈ ਚਿੱਤ ਵਿੱਚ ਸਕੂਨ ਜਿਹਾ ਪੈ ਜਾਂਦੈ ਨਸ਼ਿਆ ਜਾਂਦੈ ਮੇਰਾ ਤਨ ਮਨ ਸਾਰਾ... ਤੈਨੂੰ ਰੀਝਾਂ ਨਾਲ ਰਹਾ ਤੱਕਦੀ, ਵੇ ਤੂੰ ਦੂਰ ਅੰਬਰ ਦਾ ਤਾਰਾ। ਪੈਰਾਂ 'ਤੇ ਪਹਿਲੋਂ ਨੇ ਛਾਲੇ ਤੈਅ ਕਰਨੀ ਦੂਰੀ ਕੋਹਾਂ ਦੀ, ਲੱਗਦਾ ਨੀ ਕਦੇ ਇਕ ਹੋਣੀ ਸੱਜਣਾ ਵੇ ਜਿੰਦਗੀ ਦੋਹਾਂ ਦੀ, ਹੁਣ ਦੇ ਬੋਲ ਹੀ ਸੱਚ ਜਾਣੀ ਕੀ ਵਾਅਦਾ ਭਲਾ ਕੀ ਲਾਰਾ... ਤੈਨੂੰ ਰੀਝਾਂ ਨਾਲ ਰਹਾ ਤੱਕਦੀ, ਵੇ ਤੂੰ ਦੂਰ ਅੰਬਰ ਦਾ ਤਾਰਾ। ਕਦ ਹੱਥਾਂ ਵਿਚ ਹਰ ਸ਼ੈਅ ਆਈ ਕੁਝ ਹੁੰਦੇ ਨਜ਼ਾਰੇ ਦੇਖਣ ਦੇ, ਮੈਥੋਂ ਨੀ ਪਤੰਗਾ ਬਣ ਹੋਣਾ ਨਿੱਘ ਹੁੰਦੇ ਨੇ ਦੂਰੋਂ ਸੇਕਣ ਦੇ, ਸਮਝ ਲਵੀਂ ਆਪੇ ਦਿਲ ਦੀ ਕੁਝ ਹੁੰਦਾ ਈ ਏ ਵੱਸੋ-ਬਾਹਰਾ... ਤੈਨੂੰ ਰੀਝਾਂ ਨਾਲ ਰਹਾ ਤੱਕਦੀ, ਵੇ ਤੂੰ ਦੂਰ ਅੰਬਰ ਦਾ ਤਾਰਾ। ਕਹਿ ਸੁਣ ਕੇ ਵੀ ਕੀ ਬੱਚਣਾ ਆਸ਼ਿਮ ਸਭ ਤੈਨੂੰ ਲੁਟਾ ਦਿੱਤਾ, ਉਮਰਾਂ ਤੀਕ ਮਾਣੂ ਮਹਿਕਾਂ ਜੋ ਤੈਂ ਦਿਲ 'ਚ ਫੁੱਲ ਉਗਾ ਦਿੱਤਾ, ਕੀ ਮਿਲਣਾ ਕੀ ਵਿਛੜਨਾ ਉਹਦਾ ਜਿਹਦਾ ਨੈਣਾਂ ਵਿਚ ਚਮਕਾਰਾ। ਤੈਨੂੰ ਰੀਝਾਂ ਨਾਲ ਰਹਾ ਤੱਕਦੀ, ਵੇ ਤੂੰ ਦੂਰ ਅੰਬਰ ਦਾ ਤਾਰਾ। #star ਦੋ ਬੋਲ ਮਿੱਠੇ ਤੂੰ ਜਦ ਕਹਿ ਜਾਂਦੈ ਚਿੱਤ ਵਿੱਚ ਸਕੂਨ ਜਿਹਾ ਪੈ ਜਾਂਦੈ ਨਸ਼ਿਆ ਜਾਂਦੈ ਮੇਰਾ ਤਨ ਮਨ ਸਾਰਾ... ਤੈਨੂੰ ਰੀਝਾਂ ਨਾਲ ਰਹਾ ਤੱਕਦੀ, ਵੇ ਤੂੰ ਦੂਰ ਅੰਬਰ ਦਾ ਤਾਰਾ।