Nojoto: Largest Storytelling Platform

ਪਿਆ ਸਰਸਾ ਦੇ ਕੰਢੇ ਪਰਿਵਾਰ ਦਾ ਵਿਛੋੜਾ। ਇਕ ਪਿਤਾ ਨਾਲ ਅਤ

ਪਿਆ ਸਰਸਾ ਦੇ ਕੰਢੇ ਪਰਿਵਾਰ ਦਾ ਵਿਛੋੜਾ। 
ਇਕ ਪਿਤਾ ਨਾਲ ਅਤੇ ਦੂਜਾ ਦਾਦੀ ਨਾਲ ਜੋੜਾ। 
ਏਸੇ ਵਿਛੜੇ ਕੇ ਮੁੜ ਕੇ ਨਾ ਮੇਲ ਫੇਰ ਹੋਇਆ। 
ਇਹੋ ਤੱਕ ਅਨਹੋਣੀ ਉਦੋਂ ਅੰਬਰ ਵੀ ਰੋਇਆ।

ਜ਼ੋਰਾਵਰ ਫਤਹਿ ਸਿੰਘ ਮਾਤਾ ਗੁਜਰੀ ਦੇ ਨਾਲ ।
ਕਦੋ ਮਿਲਾਂਗੇ ਵੀਰਾਂ ਨੂੰ ਇਹੋ ਪੁਛਦੇ ਸਵਾਲ ।     
       ਚੰਦ ਮੋਹਰਾਂ ਪਿੱਛੇ ਦੀਨ ਗੰਗੁ ਪਾਪੀ ਨੇ ਸੀ ਖੋਇਆ। 
 ਇਹੇ ਤਕੱ ਅਣਹੋਣੀ  ਉਦੋਂ ਅੰਬਰ ਵੀ ਰੋਇਆ।   

ਗੁਰੂ ਬਾਜਾਂ ਵਾਲੇ ਨਾਲ ਦੋਵੇਂ ਵੱਡੇ ਫਰਜੰਦ ।       
ਨਾਲ ਮੁਗ਼ਲਾਂ ਦੇ ਹੋਈ ਚਮਕੌਰ ਵਿਚ ਜੰਗ।       
           ਤੇਰੇ ਅਜੀਤ ਤੇ ਝੁਜਾਰ ਜਿਹਾ ਦੂਜਾ ਨਾ ਕੋਈ ਹੋਇਆ।      
ਇਹ ਤੱਕ ਅਨਹੋਣੀ ਓਦੋ ਅੰਬਰ ਵੀ ਰੋਇਆ।     

ਛੋਟੇ ਲਾਲਾਂ ਨਾਲ਼ ਮਾਤਾ ਠੰਡੇ ਬੁਰਜ ਵਿੱਚ ਬੰਦ।   
ਨੀਹਾਂ ਵਿੱਚ ਚਿਣਵਾਤੇ ਤੇਰੇ ਛੋਟੇ ਫਰਜੰਦ ।          
  ਦਾਤਾ ਕਿਹੋ ਜਿਹਾ ਦਾਨੀ ਕੋਈ ਪੁੱਤ ਨਾ ਲੁਕੋਇਆ।
ਇਹ ਤੱਕ ਅਣਹੋਣੀ ਉਦੋਂ ਅੰਬਰ ਵੀ ਰੋਇਆ।     

ਪਾਈ ਜ਼ੁਲਮ ਨੂੰ ਠੱਲ੍ਹ ਦੇ ਸ਼ਹਾਦਤ ਲਾਸਾਨੀ।        
ਸਾਰੀ ਦੁਨੀਆਂ ਚ ਦਾਤਾ ਤੇਰਾ ਨਹੀਂ ਕੋਈ ਸਾਨੀ।  
ਸਾਈਂ ਲਿਖ ਲਿਖ ਅੱਖਰਾਂ ਚ ਦਰਦ ਪਰੇਇਆ।   
ਇਹ ਤੱਕ ਅਣਹੋਣੀ ਉਦੋਂ ਅੰਬਰ ਵੀ ਰੋਇਆ।       

ਗੀਤਕਾਰ ਹਰਜਿੰਦਰ ਸਿੰਘ ਸਾਂਈ ਸੁਕੇਤੜੀ।

©Prabh Records #Likho ਖ਼ਾਲਸੇ ਦੀ ਸ਼ਾਨ ਪੱਗ  punjabi poetry
ਪਿਆ ਸਰਸਾ ਦੇ ਕੰਢੇ ਪਰਿਵਾਰ ਦਾ ਵਿਛੋੜਾ। 
ਇਕ ਪਿਤਾ ਨਾਲ ਅਤੇ ਦੂਜਾ ਦਾਦੀ ਨਾਲ ਜੋੜਾ। 
ਏਸੇ ਵਿਛੜੇ ਕੇ ਮੁੜ ਕੇ ਨਾ ਮੇਲ ਫੇਰ ਹੋਇਆ। 
ਇਹੋ ਤੱਕ ਅਨਹੋਣੀ ਉਦੋਂ ਅੰਬਰ ਵੀ ਰੋਇਆ।

ਜ਼ੋਰਾਵਰ ਫਤਹਿ ਸਿੰਘ ਮਾਤਾ ਗੁਜਰੀ ਦੇ ਨਾਲ ।
ਕਦੋ ਮਿਲਾਂਗੇ ਵੀਰਾਂ ਨੂੰ ਇਹੋ ਪੁਛਦੇ ਸਵਾਲ ।     
       ਚੰਦ ਮੋਹਰਾਂ ਪਿੱਛੇ ਦੀਨ ਗੰਗੁ ਪਾਪੀ ਨੇ ਸੀ ਖੋਇਆ। 
 ਇਹੇ ਤਕੱ ਅਣਹੋਣੀ  ਉਦੋਂ ਅੰਬਰ ਵੀ ਰੋਇਆ।   

ਗੁਰੂ ਬਾਜਾਂ ਵਾਲੇ ਨਾਲ ਦੋਵੇਂ ਵੱਡੇ ਫਰਜੰਦ ।       
ਨਾਲ ਮੁਗ਼ਲਾਂ ਦੇ ਹੋਈ ਚਮਕੌਰ ਵਿਚ ਜੰਗ।       
           ਤੇਰੇ ਅਜੀਤ ਤੇ ਝੁਜਾਰ ਜਿਹਾ ਦੂਜਾ ਨਾ ਕੋਈ ਹੋਇਆ।      
ਇਹ ਤੱਕ ਅਨਹੋਣੀ ਓਦੋ ਅੰਬਰ ਵੀ ਰੋਇਆ।     

ਛੋਟੇ ਲਾਲਾਂ ਨਾਲ਼ ਮਾਤਾ ਠੰਡੇ ਬੁਰਜ ਵਿੱਚ ਬੰਦ।   
ਨੀਹਾਂ ਵਿੱਚ ਚਿਣਵਾਤੇ ਤੇਰੇ ਛੋਟੇ ਫਰਜੰਦ ।          
  ਦਾਤਾ ਕਿਹੋ ਜਿਹਾ ਦਾਨੀ ਕੋਈ ਪੁੱਤ ਨਾ ਲੁਕੋਇਆ।
ਇਹ ਤੱਕ ਅਣਹੋਣੀ ਉਦੋਂ ਅੰਬਰ ਵੀ ਰੋਇਆ।     

ਪਾਈ ਜ਼ੁਲਮ ਨੂੰ ਠੱਲ੍ਹ ਦੇ ਸ਼ਹਾਦਤ ਲਾਸਾਨੀ।        
ਸਾਰੀ ਦੁਨੀਆਂ ਚ ਦਾਤਾ ਤੇਰਾ ਨਹੀਂ ਕੋਈ ਸਾਨੀ।  
ਸਾਈਂ ਲਿਖ ਲਿਖ ਅੱਖਰਾਂ ਚ ਦਰਦ ਪਰੇਇਆ।   
ਇਹ ਤੱਕ ਅਣਹੋਣੀ ਉਦੋਂ ਅੰਬਰ ਵੀ ਰੋਇਆ।       

ਗੀਤਕਾਰ ਹਰਜਿੰਦਰ ਸਿੰਘ ਸਾਂਈ ਸੁਕੇਤੜੀ।

©Prabh Records #Likho ਖ਼ਾਲਸੇ ਦੀ ਸ਼ਾਨ ਪੱਗ  punjabi poetry