Nojoto: Largest Storytelling Platform
prabhrecords7650
  • 9Stories
  • 17Followers
  • 136Love
    3.0KViews

Prabh Records

  • Popular
  • Latest
  • Video
e5906fb6682132aa1ff6e66d47ea1e5a

Prabh Records

ਪੱਗ ਨਾਲ ਹੁੰਦੀ ਖਾਲਸੇ ਦੀ ਸ਼ਾਨ ਹੈ।
ਪੱਗ ਵਿਚ ਹੁੰਦੀ ਖਾਲਸੇ ਦੀ ਜਾਨ ਹੈ। 
ਪੱਗ ਪਿੱਛੇ ਵੱਡ ਦਿੰਦੇ ਧੌਣ ਖਾਲਸੇ। 
ਪੱਗ ਨੂੰ ਨਾ ਦਿੰਦੇ ਹੱਥ ਲਾਉਣ ਖਾਲਸੇ।।

ਜੰਡਾ ਨਾਲ ਬੰਨ ਬੰਨ ਸਾੜੇ ਗਏ ਖਾਲਸੇ। 
ਆਰਿਆਂ ਦੇ ਨਾਲ ਵਿਚੋਂ ਫਾੜੇ ਗਏ ਖਾਲਸੇ 
ਬੰਦ ਬੰਦ ਪੱਗ ਲਈ ਲਹਾਉਣ ਖਾਲਸੇ। 
ਪੱਗ ਨੂੰ ਨਾ ਦਿੰਦੇ ਹੱਥ ਲਾਉਣ ਖਾਲਸੇ,,,,,

ਕਾਇਮ ਰੱਖੀ ਸਿੱਖੀ ਨਾ ਲਵਾਇਆ ਦਾਗ
ਪੱਗ ਨੂੰ। 
ਸ਼ਾਨ ਨਾਲ ਜਿਉਣ ਦਾ ਸਿਖਾਇਆ ਬਲ 
ਜਗ ਨੂੰ। 
ਸੀਸ ਦੇਕੇ ਸ਼ੁਕਰ ਮਨਾਉਣ ਖਾਲਸੇ। 
ਪੱਗ ਨੂੰ ਨਾ ਦਿੰਦੇ ਹੱਥ ਲਾਉਣ ਖਾਲਸੇ।,,,,

ਸਮੇਂ ਸਮੇਂ ਦੀਆਂ ਸਰਕਾਰਾਂ ਘਟ ਕੀਤੀ  ਨਾ। 
ਮਿਟਗੇ ਮਿਟਾਉਣ ਵਾਲੇ ਪਰ ਮਿਟੀ ਸਿੱਖੀ ਨਾ। 
ਪੱਗ ਲਈ ਖੋਪੜੀ ਲੁਹਾਉਣ ਖਾਲਸੇ। 
ਪੱਗ ਨੂੰ ਨਾ ਦਿੰਦੇ ਹੱਥ ਲਾਉਣ ਖਾਲਸੇ,,,,

ਧੰਨ ਤੁੰਏ ਖਾਲਸਾ ਜੀ ਧੰਨ ਤੇਰੀ ਸਿੱਖੀ ਏ।
ਤੀਰਾਂ ਤਲਵਾਰਾਂ ਤੋਂ ਵੀ ਵੱਧ ਇਹੇ ਤਿੱਖੀ ਏ।
ਧੰਨ ਸਾਈਆਂ ਸਿੱਖੀ ਜੋ ਨਿਭਾਉਣ ਖਾਲਸੇ। 
ਪੱਗ ਨੂੰ ਨਾ ਦਿੰਦੇ ਹੱਥ ਲਾਉਣ ਖਾਲਸੇ। ।।

ਹਰਜਿੰਦਰ ਸਿੰਘ ਸਾਈਂ ਸੁਕੇਤੜੀ ।।

©Prabh Records #sad_quotes  motivational shayari

#sad_quotes motivational shayari #Motivational

e5906fb6682132aa1ff6e66d47ea1e5a

Prabh Records

ਪਿਆ ਸਰਸਾ ਦੇ ਕੰਢੇ ਪਰਿਵਾਰ ਦਾ ਵਿਛੋੜਾ। 
ਇਕ ਪਿਤਾ ਨਾਲ ਅਤੇ ਦੂਜਾ ਦਾਦੀ ਨਾਲ ਜੋੜਾ। 
ਏਸੇ ਵਿਛੜੇ ਕੇ ਮੁੜ ਕੇ ਨਾ ਮੇਲ ਫੇਰ ਹੋਇਆ। 
ਇਹੋ ਤੱਕ ਅਨਹੋਣੀ ਉਦੋਂ ਅੰਬਰ ਵੀ ਰੋਇਆ।

ਜ਼ੋਰਾਵਰ ਫਤਹਿ ਸਿੰਘ ਮਾਤਾ ਗੁਜਰੀ ਦੇ ਨਾਲ ।
ਕਦੋ ਮਿਲਾਂਗੇ ਵੀਰਾਂ ਨੂੰ ਇਹੋ ਪੁਛਦੇ ਸਵਾਲ ।     
       ਚੰਦ ਮੋਹਰਾਂ ਪਿੱਛੇ ਦੀਨ ਗੰਗੁ ਪਾਪੀ ਨੇ ਸੀ ਖੋਇਆ। 
 ਇਹੇ ਤਕੱ ਅਣਹੋਣੀ  ਉਦੋਂ ਅੰਬਰ ਵੀ ਰੋਇਆ।   

ਗੁਰੂ ਬਾਜਾਂ ਵਾਲੇ ਨਾਲ ਦੋਵੇਂ ਵੱਡੇ ਫਰਜੰਦ ।       
ਨਾਲ ਮੁਗ਼ਲਾਂ ਦੇ ਹੋਈ ਚਮਕੌਰ ਵਿਚ ਜੰਗ।       
           ਤੇਰੇ ਅਜੀਤ ਤੇ ਝੁਜਾਰ ਜਿਹਾ ਦੂਜਾ ਨਾ ਕੋਈ ਹੋਇਆ।      
ਇਹ ਤੱਕ ਅਨਹੋਣੀ ਓਦੋ ਅੰਬਰ ਵੀ ਰੋਇਆ।     

ਛੋਟੇ ਲਾਲਾਂ ਨਾਲ਼ ਮਾਤਾ ਠੰਡੇ ਬੁਰਜ ਵਿੱਚ ਬੰਦ।   
ਨੀਹਾਂ ਵਿੱਚ ਚਿਣਵਾਤੇ ਤੇਰੇ ਛੋਟੇ ਫਰਜੰਦ ।          
  ਦਾਤਾ ਕਿਹੋ ਜਿਹਾ ਦਾਨੀ ਕੋਈ ਪੁੱਤ ਨਾ ਲੁਕੋਇਆ।
ਇਹ ਤੱਕ ਅਣਹੋਣੀ ਉਦੋਂ ਅੰਬਰ ਵੀ ਰੋਇਆ।     

ਪਾਈ ਜ਼ੁਲਮ ਨੂੰ ਠੱਲ੍ਹ ਦੇ ਸ਼ਹਾਦਤ ਲਾਸਾਨੀ।        
ਸਾਰੀ ਦੁਨੀਆਂ ਚ ਦਾਤਾ ਤੇਰਾ ਨਹੀਂ ਕੋਈ ਸਾਨੀ।  
ਸਾਈਂ ਲਿਖ ਲਿਖ ਅੱਖਰਾਂ ਚ ਦਰਦ ਪਰੇਇਆ।   
ਇਹ ਤੱਕ ਅਣਹੋਣੀ ਉਦੋਂ ਅੰਬਰ ਵੀ ਰੋਇਆ।       

ਗੀਤਕਾਰ ਹਰਜਿੰਦਰ ਸਿੰਘ ਸਾਂਈ ਸੁਕੇਤੜੀ।

©Prabh Records #Likho ਖ਼ਾਲਸੇ ਦੀ ਸ਼ਾਨ ਪੱਗ  punjabi poetry

#Likho ਖ਼ਾਲਸੇ ਦੀ ਸ਼ਾਨ ਪੱਗ punjabi poetry #Poetry

e5906fb6682132aa1ff6e66d47ea1e5a

Prabh Records

e5906fb6682132aa1ff6e66d47ea1e5a

Prabh Records

Google     ਬਹੁਤ ਦੁੱਖ ਹੋਇਆ ਜੀ

©Prabh Records #Manmohan_Singh_Dies  sad status in hindi

#Manmohan_Singh_Dies sad status in hindi #SAD

e5906fb6682132aa1ff6e66d47ea1e5a

Prabh Records

ਮੇਰੇ ਵਿਚਾਰ ਮੇਰੇ ਅਨੁਸਾਰ ਗੀਤਕਾਰ ਹਰਜਿੰਦਰ ਸਿੰਘ ਸਾਂਈ

ਮੇਰੇ ਵਿਚਾਰ ਮੇਰੇ ਅਨੁਸਾਰ ਗੀਤਕਾਰ ਹਰਜਿੰਦਰ ਸਿੰਘ ਸਾਂਈ #Poetry

e5906fb6682132aa1ff6e66d47ea1e5a

Prabh Records

#Rajkapoor #SaiSuketri #HVMmusic
e5906fb6682132aa1ff6e66d47ea1e5a

Prabh Records

ਮੇਰੇ ਵਿਚਾਰ ਮੇਰੇ ਅਨੁਸਾਰ ਗੀਤਕਾਰ ਹਰਜਿੰਦਰ ਸਿੰਘ ਸਾਂਈ ।

ਮੇਰੇ ਵਿਚਾਰ ਮੇਰੇ ਅਨੁਸਾਰ ਗੀਤਕਾਰ ਹਰਜਿੰਦਰ ਸਿੰਘ ਸਾਂਈ । #Life

e5906fb6682132aa1ff6e66d47ea1e5a

Prabh Records

ਮੇਰੇ ਵਿਚਾਰ ਮੇਰੇ ਅਨੁਸਾਰ ਗੀਤਕਾਰ ਹਰਜਿੰਦਰ ਸਿੰਘ ਸਾਂਈ।

ਮੇਰੇ ਵਿਚਾਰ ਮੇਰੇ ਅਨੁਸਾਰ ਗੀਤਕਾਰ ਹਰਜਿੰਦਰ ਸਿੰਘ ਸਾਂਈ।

e5906fb6682132aa1ff6e66d47ea1e5a

Prabh Records

ਤੀਰਥ ਵੰਡ ਲਏ ਤਿੳਹਾਰ ਵੀ ਵੰਡ ਲਏ, 
ਲੋਕਾਂ ਨੇ ਕਿਰਦਾਰ ਵੀ ਵੰਡ ਲਏ,
ਧਰਮਾਂ ਉਤੇ ਬੋਲਣ ਦੇ ਲਈ, 
ਬੁਲਾਰਿਆਂ ਨੇ ਵਿਚਾਰ ਵੀ ਵੰਡ ਲਏ, 
ਪੈਸਿਆਂ ਖਾਤਰ ਰਿਸ਼ਤੇ ਵੰਡ ਲਏ, 
ਮਾਂ ਤੇ ਪਿਉ ਦੇ ਪਿਆਰ ਵੀ ਵੰਡ ਲਏ, 
ਕਿੰਨੂ ਕਿਹੜੀ ਮੌਤ ਮਾਰਨਾ,
 ਹੱਥਾਂ ਵਿਚ ਹਥਿਆਰ ਵੀ ਵੰਡ ਲਏ, 
ਸਾਂਈ

©Prabh Records

Follow us on social media:

For Best Experience, Download Nojoto

Home
Explore
Events
Notification
Profile