Nojoto: Largest Storytelling Platform

White ਬਾਹਰੋਂ ਮਾਖਿਓ ਮਿੱਠੇ ਜਾਪਣ ਅੰਦਰੋਂ ਅੱਕ ਚੱਬਣ ਵਾ

White ਬਾਹਰੋਂ ਮਾਖਿਓ  ਮਿੱਠੇ ਜਾਪਣ 
ਅੰਦਰੋਂ ਅੱਕ ਚੱਬਣ ਵਾਲੇ ਲੋਕ।
ਮੂੰਹ ਦੇ ਫ਼ੇਰ ਭਾਰ ਨੇ ਡਿੱਗਦੇ 
ਹੋਰਾਂ ਦੀ ਜੜ੍ਹ ਵੱਢਣ ਵਾਲੇ ਲੋਕ।
ਉੱਚ ਕਿਰਦਾਰ ਦੀ ਗੱਲ ਨੇ ਕਰਦੇ
ਗਾਲ਼ਾਂ ਕੱਢਣ ਵਾਲੇ ਲੋਕ।
ਅੰਦਰੋਂ ਲੀਰਾਂ- ਲੀਰਾਂ ਜਾਪਣ
ਬਾਹਰੋਂ ਫੱਬਣ ਵਾਲੇ ਲੋਕ।
ਇਕਲਾਪੇ, ਦਰਦਾਂ ਦੇ ਮਾਰੇ
ਭੀੜਾਂ ਵਿੱਚ ਵੱਸਣ ਵਾਲੇ ਲੋਕ।
ਲੁੱਕ- ਲੁੱਕ ਹੰਝੂ ਪੂੰਝਦੇ ਦੇਖੇ
ਉੱਚੀ- ਉੱਚੀ ਹੱਸਣ ਵਾਲੇ ਲੋਕ।
ਰਾਜ਼ ਢਿੱਲੋਂ

©Rajwinder Kaur #Thinking
White ਬਾਹਰੋਂ ਮਾਖਿਓ  ਮਿੱਠੇ ਜਾਪਣ 
ਅੰਦਰੋਂ ਅੱਕ ਚੱਬਣ ਵਾਲੇ ਲੋਕ।
ਮੂੰਹ ਦੇ ਫ਼ੇਰ ਭਾਰ ਨੇ ਡਿੱਗਦੇ 
ਹੋਰਾਂ ਦੀ ਜੜ੍ਹ ਵੱਢਣ ਵਾਲੇ ਲੋਕ।
ਉੱਚ ਕਿਰਦਾਰ ਦੀ ਗੱਲ ਨੇ ਕਰਦੇ
ਗਾਲ਼ਾਂ ਕੱਢਣ ਵਾਲੇ ਲੋਕ।
ਅੰਦਰੋਂ ਲੀਰਾਂ- ਲੀਰਾਂ ਜਾਪਣ
ਬਾਹਰੋਂ ਫੱਬਣ ਵਾਲੇ ਲੋਕ।
ਇਕਲਾਪੇ, ਦਰਦਾਂ ਦੇ ਮਾਰੇ
ਭੀੜਾਂ ਵਿੱਚ ਵੱਸਣ ਵਾਲੇ ਲੋਕ।
ਲੁੱਕ- ਲੁੱਕ ਹੰਝੂ ਪੂੰਝਦੇ ਦੇਖੇ
ਉੱਚੀ- ਉੱਚੀ ਹੱਸਣ ਵਾਲੇ ਲੋਕ।
ਰਾਜ਼ ਢਿੱਲੋਂ

©Rajwinder Kaur #Thinking