Nojoto: Largest Storytelling Platform

ਸਾਨੂੰ ਪਤਾ ਓਹ ਕਰਦੇ ਨੇ ਨਿੰਦਾ ਸਾਡੀ ਅਸੀਂ ਓਹਨਾਂ ਦੀ ਉਸਤਤ

ਸਾਨੂੰ ਪਤਾ ਓਹ ਕਰਦੇ ਨੇ ਨਿੰਦਾ ਸਾਡੀ
ਅਸੀਂ ਓਹਨਾਂ ਦੀ ਉਸਤਤ ਕਰੀ ਜਾਂਦੇ ਹਾਂ
ਚਾਨਣੀ ਨੂੰ ਬਿਨਾਂ ਦੱਸੇ ਤਾਰੇ ਤੋੜ ਲਈਦੇ
ਫੇਰ ਉਹਨਾਂ ਦੇ ਪੈਰਾਂ ਚ ਧਰੀ ਜਾਂਦੇ ਹਾਂ
ਓਹਨਾਂ ਦੀਆਂ ਨਜ਼ਰਾਂ ਚ ਕੰਡਿਆਂ ਤੋਂ ਮਾੜੇ
ਅਸੀਂ ਓਹਨਾਂ ਲਈ ਫੁੱਲਾਂ ਨਾਲ ਲੜੀ ਜਾਂਦੇ ਹਾਂ
ਓਹ ਤਾਂ ਸਾਨੂੰ ਦੇਖ ਮੁੱਖ ਹੀ ਨੇ ਵੱਟ ਲੈਂਦੇ
ਅਸੀਂ ਖਾਬਾਂ ਵਿੱਚ ਓਹਨਾਂ ਦਾ ਹੱਥ ਫੜੀ ਜਾਂਦੇ ਹਾਂ
ਓਹ ਹਨੇਰੇ ਪੱਖ ਵਿੱਚ ਸਾਨੂੰ ਨੇ ਰੱਖਦੇ
ਅਸੀਂ ਚਾਨਣ ਪੱਖ ਦੇ ਪਹਾੜ ਚੜੀ ਜਾਂਦੇ ਹਾਂ
ਕਰ ਕੀ ਸਕਦੇ ਗਿੱਲ ਰਾਮਪੁਰੇ ਵਰਗੇ
ਬਸ ਮਾੜਾ ਮੋਟਾ ਲਿਖ
ਪੰਨਿਆਂ ਤੇ ਮੜੀ ਜਾਂਦੇ ਹਾਂ #love #pyaar #pyaarkibateein #heartbreak #loveaajkal #poem #latenightthoughts
ਸਾਨੂੰ ਪਤਾ ਓਹ ਕਰਦੇ ਨੇ ਨਿੰਦਾ ਸਾਡੀ
ਅਸੀਂ ਓਹਨਾਂ ਦੀ ਉਸਤਤ ਕਰੀ ਜਾਂਦੇ ਹਾਂ
ਚਾਨਣੀ ਨੂੰ ਬਿਨਾਂ ਦੱਸੇ ਤਾਰੇ ਤੋੜ ਲਈਦੇ
ਫੇਰ ਉਹਨਾਂ ਦੇ ਪੈਰਾਂ ਚ ਧਰੀ ਜਾਂਦੇ ਹਾਂ
ਓਹਨਾਂ ਦੀਆਂ ਨਜ਼ਰਾਂ ਚ ਕੰਡਿਆਂ ਤੋਂ ਮਾੜੇ
ਅਸੀਂ ਓਹਨਾਂ ਲਈ ਫੁੱਲਾਂ ਨਾਲ ਲੜੀ ਜਾਂਦੇ ਹਾਂ
ਓਹ ਤਾਂ ਸਾਨੂੰ ਦੇਖ ਮੁੱਖ ਹੀ ਨੇ ਵੱਟ ਲੈਂਦੇ
ਅਸੀਂ ਖਾਬਾਂ ਵਿੱਚ ਓਹਨਾਂ ਦਾ ਹੱਥ ਫੜੀ ਜਾਂਦੇ ਹਾਂ
ਓਹ ਹਨੇਰੇ ਪੱਖ ਵਿੱਚ ਸਾਨੂੰ ਨੇ ਰੱਖਦੇ
ਅਸੀਂ ਚਾਨਣ ਪੱਖ ਦੇ ਪਹਾੜ ਚੜੀ ਜਾਂਦੇ ਹਾਂ
ਕਰ ਕੀ ਸਕਦੇ ਗਿੱਲ ਰਾਮਪੁਰੇ ਵਰਗੇ
ਬਸ ਮਾੜਾ ਮੋਟਾ ਲਿਖ
ਪੰਨਿਆਂ ਤੇ ਮੜੀ ਜਾਂਦੇ ਹਾਂ #love #pyaar #pyaarkibateein #heartbreak #loveaajkal #poem #latenightthoughts