Nojoto: Largest Storytelling Platform

White ਤੂੰ ਉਲਝਿਆਂ ਲੱਖ ਝਮੇਲਿਆਂ 'ਚ , ਮੈਨੂੰ ਮਿਲੀ ਨਾ ਮ

White ਤੂੰ ਉਲਝਿਆਂ ਲੱਖ ਝਮੇਲਿਆਂ 'ਚ , 
ਮੈਨੂੰ ਮਿਲੀ ਨਾ ਮੈਂ ਤੇਰੇ ਖਾਬਾਂ 'ਚੋਂ ।
ਜੇ ਫੁਰਸਤ ਮਿਲੀ ਤਾਂ ਤੂੰ ਸੱਜਣਾ ,
ਮੈਨੂੰ ਲੱਭ ਲਈਂ ਵਿਸਰੀਆਂ ਯਾਦਾਂ 'ਚੋਂ ।

ਕੁੱਝ ਧੁੰਦਲੇ ਚਿਹਰੇ ਵੇਖੇ ਮੈਂ ,
ਪਹਿਚਾਣ ਸੁਖਾਲੀ ਨਾ ਹੋਈ ।
ਕੁਝ ਮੈਨੂੰ ਮੈਂ ਹੀ ਜਾਪੇ ਨੇ ,
ਪਰ ਲੱਗਦੇ ਨੇ ਇਹ ਹੋਰ ਕੋਈ ।
ਮੈਂ ਭਟਕਦੀ ਰਹੀ ਕੁਝ ਲੱਭਿਆ ਨਾ ,
ਤੇਰੇ ਖਿਆਲਾਂ ਦੇ ਡੂੰਘੇ ਆਬਾ 'ਚੋਂ । 
ਜੇ ਫੁਰਸਤ ਮਿਲੀ ਤਾਂ ਤੂੰ ਸੱਜਣਾ ,
ਮੈਨੂੰ ਲੱਭ ਲਈਂ ਵਿਸਰੀਆਂ ਯਾਦਾਂ 'ਚੋਂ ।

ਤੇਰਾ ਇਸ਼ਕ ਸਮੁੰਦਰੋਂ ਡੂੰਘਾ ਏ ,
ਤੇਰੇ ਗੀਤ ਪਿਆਰੇ ਲੱਗਦੇ ਨੇ ।
ਇਥੇ ਲਫਜ਼ਾਂ ਵਿੱਚ ਮੇਰੀ ਭਾਲ ਮੁੱਕੀ , 
ਜੋ ਇਸ਼ਕ ਮੇਰੇ ਸੰਗ ਜਗਦੇ ਨੇ। 
'ਹਰਜੀਤ ਦਿਲਦਾਰ' ਮੈਂ ਮਿਲੀ ਮੈਨੂੰ ,
ਤੇਰੇ ਗੀਤਾਂ ਦੀਆਂ ਕਿਤਾਬਾਂ 'ਚੋਂ।
ਜੇ ਫੁਰਸਤ ਮਿਲੀ ਤਾਂ ਤੂੰ ਸੱਜਣਾ ,
ਮੈਨੂੰ ਲੱਭ ਲਈਂ ਵਿਸਰੀਆਂ ਯਾਦਾਂ 'ਚੋਂ ।

©Harjit Dildar
  #ਸ਼ਾਇਰੀ  # ਪੰਜਾਬੀ ਸ਼ਾਇਰੀ ਪਿਆਰ

#ਸ਼ਾਇਰੀ # ਪੰਜਾਬੀ ਸ਼ਾਇਰੀ ਪਿਆਰ

144 Views