Nojoto: Largest Storytelling Platform

ਉੱਚਾ ਵੇਖ ਕੇ ਝੁਰਿਆ ਨਾ ਕਰ , ਚਿੰਤਾ ਦੇ ਰਾਹ ਮੁੜਿਆ ਨਾ

ਉੱਚਾ ਵੇਖ ਕੇ  ਝੁਰਿਆ  ਨਾ  ਕਰ ,
ਚਿੰਤਾ ਦੇ ਰਾਹ ਮੁੜਿਆ ਨਾ  ਕਰ ,

ਭੁਲੇਖੇ ਦੀ ਖਾਈ 'ਚ ਡਿੱਗ ਜਾਵੇਂਗਾ,
ਅੱਖਾਂ ਮੀਚ ਕੇ  ਤੁਰਿਆ  ਨਾ ਕਰ ,

ਵਕਤ  ਆਉਂਣ ਤੇ ਸਭ ਨੇ  ਖੁਰਨਾ, 
ਵਕਤ ਤੋ ਪਹਿਲਾ ਖੁਰਿਆ ਨਾ ਕਰ ,

ਸੋਚ ਸਮਝ  ਵੀ  ਤੇ  ਬੜੀ  ਜਰੂਰੀ,
ਜਜ਼ਬਾਤਾ ਦੇ ਵਿੱਚ ਰੁੜਿਆ ਨਾ ਕਰ,

ਬੁਰੀ  ਸੰਗਤ   ਨੇ  ਡੋਬ  ਦੇਣਾ  ਹੈ ,
ਥਾਂ  ਥਾਂ ਜਾ ਕੇ ਜੁੜਿਆ  ਨਾ  ਕਰ ,

ਲੋਕਾ ਨੇ ਕਾਂ  ਕਾਂ  ਕਰਦੇ  ਰਹਿਣਾ ,
ਲੋਕਾ  ਦੀ ਬਹੁਤੀ  ਸੁਣਿਆ ਨਾ ਕਰ

'ਰਾਹੀ ' ਸਾਗਰ  ਵਰਗੇ   ਦਿਲਾਂ ਨੂੰ ,
ਪਰਖ ਦੀ ਪੁਣਨੀ 'ਚ ਪੁਣਿਆ ਨਾ ਕਰ

ਜੱਗੀ ਰਾਹੀ

©ਜੱਗੀ ਰਾਹੀ jagi rahi balran
ਉੱਚਾ ਵੇਖ ਕੇ  ਝੁਰਿਆ  ਨਾ  ਕਰ ,
ਚਿੰਤਾ ਦੇ ਰਾਹ ਮੁੜਿਆ ਨਾ  ਕਰ ,

ਭੁਲੇਖੇ ਦੀ ਖਾਈ 'ਚ ਡਿੱਗ ਜਾਵੇਂਗਾ,
ਅੱਖਾਂ ਮੀਚ ਕੇ  ਤੁਰਿਆ  ਨਾ ਕਰ ,

ਵਕਤ  ਆਉਂਣ ਤੇ ਸਭ ਨੇ  ਖੁਰਨਾ, 
ਵਕਤ ਤੋ ਪਹਿਲਾ ਖੁਰਿਆ ਨਾ ਕਰ ,

ਸੋਚ ਸਮਝ  ਵੀ  ਤੇ  ਬੜੀ  ਜਰੂਰੀ,
ਜਜ਼ਬਾਤਾ ਦੇ ਵਿੱਚ ਰੁੜਿਆ ਨਾ ਕਰ,

ਬੁਰੀ  ਸੰਗਤ   ਨੇ  ਡੋਬ  ਦੇਣਾ  ਹੈ ,
ਥਾਂ  ਥਾਂ ਜਾ ਕੇ ਜੁੜਿਆ  ਨਾ  ਕਰ ,

ਲੋਕਾ ਨੇ ਕਾਂ  ਕਾਂ  ਕਰਦੇ  ਰਹਿਣਾ ,
ਲੋਕਾ  ਦੀ ਬਹੁਤੀ  ਸੁਣਿਆ ਨਾ ਕਰ

'ਰਾਹੀ ' ਸਾਗਰ  ਵਰਗੇ   ਦਿਲਾਂ ਨੂੰ ,
ਪਰਖ ਦੀ ਪੁਣਨੀ 'ਚ ਪੁਣਿਆ ਨਾ ਕਰ

ਜੱਗੀ ਰਾਹੀ

©ਜੱਗੀ ਰਾਹੀ jagi rahi balran