Nojoto: Largest Storytelling Platform

ਮੰਨਿਆ ਕਿ ਅੰਮੜੀ ਸਾਡੀ ਜਨਨੀ ਏ ਪਰ ਬਾਪੂ ਵੀ ਘੱਟ ਕਸ਼ਟ ਸਹਾਰ

ਮੰਨਿਆ ਕਿ ਅੰਮੜੀ ਸਾਡੀ ਜਨਨੀ ਏ
ਪਰ ਬਾਪੂ ਵੀ ਘੱਟ ਕਸ਼ਟ ਸਹਾਰੇ ਨਾ। 

ਜੇ ਬਾਪ ਘਰੋਂ ਬੇਘਰ ਨਾ ਹੋਵਣ ਤਾਂ
ਕਿਸੇ ਦੇ ਵੀ ਚੱਲਣ ਗੁਜਾਰੇ ਨਾ। 

ਉਮਰ ਲੰਘਾਵੇ ਬੱਚਿਆਂ ਦੇ ਚਾਅ ਪੂਰੇ ਕਰਦਿਆਂ
ਆਪਣੇ ਚਾਅ ਤਾਂ ਕਮਲੇ ਨੇ ਵਿਚਾਰੇ ਨਾ। 

ਬੱਚਿਆਂ ਲਈ ਉਸਾਰੇ ਮਹਿਲ ਚੁਬਾਰੇ ਬਾਬਲਾ
ਖੁਦ ਤੂੰ ਕੁਝ ਸਾਲ ਵੀ ਇਹਨਾਂ ਵਿੱਚ ਗੁਜਾਰੇ ਨਾ। 

ਸਾਰੀ ਖੇਤਾਂ, ਵਿਦੇਸਾਂ ਵਿੱਚ ਲੰਘਾ ਦਿੱਤੀ 
ਕਦੇ ਲੱਭੇ ਸਕੂਨ ਵਾਲੇ ਮਹਿਲ ਮੁਨਾਰੇ ਨਾ।

ਬੱਚਿਆਂ ਲਈ ਨਿੱਤ ਨਵੇਂ ਸੁਪਨੇ ਉਸਾਰਦਾ ਤੇ
ਖੁਦ ਇੱਕ ਸੂਟ ਤੋਂ ਬਿਨ  ਕੁਝ ਹੋਰ ਵਿਚਾਰੇ ਨਾ।

ਲੱਖ ਸਜਦੇ ਕਰੇ ਤੈਨੂੰ ਤੇਰੀ ਧੀ ਬਾਬਲਾ ਕਿਉਂਕਿ 
ਤੇਰੇ ਰਾਜ ਵਾਲੇ ਪਲ ਮੈਂ ਹੋਰ ਕਿਤੇ ਵੀ ਗੁਜਾਰੇ ਨਾ । 

ਤਾਤੀ ਵਾਊ ਨਾ ਲੱਗੇ ਕਿਸੇ ਦੇ ਵੀ ਬਾਬਲ ਨੂੰ
ਕਿਉਂ ਜੋ "ਪ੍ਰੀਤ" ਬਿਨ ਬਾਬਲੇ ਦਿੰਦਾ ਕੋਈ ਸਹਾਰੇ ਨਾ। #fatherlove
ਮੰਨਿਆ ਕਿ ਅੰਮੜੀ ਸਾਡੀ ਜਨਨੀ ਏ
ਪਰ ਬਾਪੂ ਵੀ ਘੱਟ ਕਸ਼ਟ ਸਹਾਰੇ ਨਾ। 

ਜੇ ਬਾਪ ਘਰੋਂ ਬੇਘਰ ਨਾ ਹੋਵਣ ਤਾਂ
ਕਿਸੇ ਦੇ ਵੀ ਚੱਲਣ ਗੁਜਾਰੇ ਨਾ। 

ਉਮਰ ਲੰਘਾਵੇ ਬੱਚਿਆਂ ਦੇ ਚਾਅ ਪੂਰੇ ਕਰਦਿਆਂ
ਆਪਣੇ ਚਾਅ ਤਾਂ ਕਮਲੇ ਨੇ ਵਿਚਾਰੇ ਨਾ। 

ਬੱਚਿਆਂ ਲਈ ਉਸਾਰੇ ਮਹਿਲ ਚੁਬਾਰੇ ਬਾਬਲਾ
ਖੁਦ ਤੂੰ ਕੁਝ ਸਾਲ ਵੀ ਇਹਨਾਂ ਵਿੱਚ ਗੁਜਾਰੇ ਨਾ। 

ਸਾਰੀ ਖੇਤਾਂ, ਵਿਦੇਸਾਂ ਵਿੱਚ ਲੰਘਾ ਦਿੱਤੀ 
ਕਦੇ ਲੱਭੇ ਸਕੂਨ ਵਾਲੇ ਮਹਿਲ ਮੁਨਾਰੇ ਨਾ।

ਬੱਚਿਆਂ ਲਈ ਨਿੱਤ ਨਵੇਂ ਸੁਪਨੇ ਉਸਾਰਦਾ ਤੇ
ਖੁਦ ਇੱਕ ਸੂਟ ਤੋਂ ਬਿਨ  ਕੁਝ ਹੋਰ ਵਿਚਾਰੇ ਨਾ।

ਲੱਖ ਸਜਦੇ ਕਰੇ ਤੈਨੂੰ ਤੇਰੀ ਧੀ ਬਾਬਲਾ ਕਿਉਂਕਿ 
ਤੇਰੇ ਰਾਜ ਵਾਲੇ ਪਲ ਮੈਂ ਹੋਰ ਕਿਤੇ ਵੀ ਗੁਜਾਰੇ ਨਾ । 

ਤਾਤੀ ਵਾਊ ਨਾ ਲੱਗੇ ਕਿਸੇ ਦੇ ਵੀ ਬਾਬਲ ਨੂੰ
ਕਿਉਂ ਜੋ "ਪ੍ਰੀਤ" ਬਿਨ ਬਾਬਲੇ ਦਿੰਦਾ ਕੋਈ ਸਹਾਰੇ ਨਾ। #fatherlove