Nojoto: Largest Storytelling Platform

ਗੱਲਬਾਤ ਦਾ ਸਿਲਸਿਲਾ ਚੱਲ ਰਿਹਾ ਸੀ ਕਿਸੇ ਨੇ ਦੱਸੀ ਸੁੰਦਰਤ

ਗੱਲਬਾਤ ਦਾ ਸਿਲਸਿਲਾ ਚੱਲ ਰਿਹਾ ਸੀ 
ਕਿਸੇ ਨੇ ਦੱਸੀ
ਸੁੰਦਰਤਾ ਦੀ ਪਰਿਭਾਸ਼ਾ 
ਜੋ ਸਾਡੀਆਂ ਅੱਖਾਂ ਨੂੰ ਸਭ ਤੋਂ ਸੋਹਣਾ ਲੱਗੇ
ਉਹੀ ਸੁੰਦਰ ਹੈ
ਮੈਂ ਕਿਹਾ ਸ਼ਾਇਦ ਅਸੀਂ ਤਾਂਹੀ 
ਜਾਨਵਰਾਂ ਦੇ ਘਰ ਬਰਬਾਦ ਕਰਕੇ 
ਖੁਦ ਦੇ ਘਰ ਸੰਵਾਰ ਕੇ 
ਕਹਿ ਦਿੰਦੇ ਹਾਂ 
ਮਹਿਲ ਸੋਹਣੇ ਨੇ 
ਪਰ ਦਿਲਾਂ ਤੋਂ ਸੋਹਣਾ ਕੋਈ ਘਰ ਨਹੀਂ ਹੁੰਦਾ
veer siddhu 
ਤਾਂਹੀ ਸ਼ਾਇਦ ਸੀਰਤਾ ਗੰਧਲੀਆਂ ਕਰਕੇ 
ਸੂਰਤਾਂ ਸੰਵਾਰ ਕੇ 
ਕਹਿ ਦਿੰਦੇ ਹਾਂ 
ਬੰਦਾ ਸੋਹਣਾ ਹੈ 
veer siddhu 
ਤਾਂਹੀ ਸ਼ਾਇਦ 
ਪੌਦਿਆਂ ਦੀਆਂ ਟਾਹਣੀਆਂ ਕੱਟ ਕੇ
ਕਹਿ ਦਿੰਦੇ ਹਾਂ 
ਸੋਹਣਾ ਲੱਗਣ ਲੱਗ ਗਿਆ 
ਅਸੀਂ ਨਹੀਂ ਜਾਣਦੇ ਹੁੰਦੇ 
ਉਹਨੂੰ ਕੱਟਣ ਨਾਲ ਕਿੰਨਾ ਕ ਦਰਦ ਹੋਇਆ 
ਕੱਚਾ ਕੱਟਿਆ ਦਰਦ ਤਾਂ ਦੇਵੇਗਾ ਹੀ 
ਤੂੰ ਦੇਖ ਤੂੰ ਰੱਬ ਵਲੋਂ ਕੱਚਾ ਕੱਟਿਆ ਗਿਆ ਸੀ 
ਮੈਨੂੰ ਕਿੰਨਾ ਦਰਦ ਹੋਇਆ ਸੀ
veer siddhu 
ਮੈਂ ਮਹਿਸੂਸ ਕੀਤਾ 
ਦੁਨੀਆਂ ਮੁਤਾਬਿਕ ਸੋਹਣਾ ਉਹੀ ਹੁੰਦੈ 
ਜੋ ਅੱਖਾਂ ਨੂੰ ਸੋਹਣਾ ਲੱਗੇ
ਅਸੀਂ ਕੁਦਰਤ ਦੇ ਬਣਾਏ ਕਾਲੇ ਰੰਗ ਨੂੰ ਨਿੰਦ ਦਿੰਦੇ ਹਾਂ
ਤਾਂਹੀ ਚਮੜੀਆਂ ਨੂੰ ਸੋਹਣਾ ਕਹਿ ਦਿੰਦੇ ਹਾਂ 
ਤੂੰ ਦੇਖ ਮੈਨੂੰ ਵੀ ਕਿਸੇ ਨੇ 
ਮੇਰੇ ਕਾਲੇ ਰੰਗ ਕਰਕੇ ਠੁਕਰਾ ਦਿੱਤਾ ਸੀ ਹਨਾਂ 
ਜਦ ਮੈਂ ਖੁਦ ਦੇ ਕਾਲੇ ਰੰਗ ਦੀ ਗੱਲ ਤੇਰੇ ਕੋਲ ਤੋਰੀ
ਤੂੰ ਕਿਹਾ ਸੀ 
ਤੂੰ ਰੱਬ ਤੇ ਉਂਗਲ ਉਠਾ ਰਹੀ ਹੈਂ
ਮੈਂ ਮਹਿਸੂਸ ਕੀਤਾ ਸੀ 
ਤੇਰੇ ਤੋਂ ਸੋਹਣਾ ਧਰਤੀ 'ਤੇ ਕੁਝ ਨਹੀਂ।।।।
ਵੀਰਪਾਲ ਸਿੱਧੂ ਮੌੜ

©veer siddhu siddhu
ਗੱਲਬਾਤ ਦਾ ਸਿਲਸਿਲਾ ਚੱਲ ਰਿਹਾ ਸੀ 
ਕਿਸੇ ਨੇ ਦੱਸੀ
ਸੁੰਦਰਤਾ ਦੀ ਪਰਿਭਾਸ਼ਾ 
ਜੋ ਸਾਡੀਆਂ ਅੱਖਾਂ ਨੂੰ ਸਭ ਤੋਂ ਸੋਹਣਾ ਲੱਗੇ
ਉਹੀ ਸੁੰਦਰ ਹੈ
ਮੈਂ ਕਿਹਾ ਸ਼ਾਇਦ ਅਸੀਂ ਤਾਂਹੀ 
ਜਾਨਵਰਾਂ ਦੇ ਘਰ ਬਰਬਾਦ ਕਰਕੇ 
ਖੁਦ ਦੇ ਘਰ ਸੰਵਾਰ ਕੇ 
ਕਹਿ ਦਿੰਦੇ ਹਾਂ 
ਮਹਿਲ ਸੋਹਣੇ ਨੇ 
ਪਰ ਦਿਲਾਂ ਤੋਂ ਸੋਹਣਾ ਕੋਈ ਘਰ ਨਹੀਂ ਹੁੰਦਾ
veer siddhu 
ਤਾਂਹੀ ਸ਼ਾਇਦ ਸੀਰਤਾ ਗੰਧਲੀਆਂ ਕਰਕੇ 
ਸੂਰਤਾਂ ਸੰਵਾਰ ਕੇ 
ਕਹਿ ਦਿੰਦੇ ਹਾਂ 
ਬੰਦਾ ਸੋਹਣਾ ਹੈ 
veer siddhu 
ਤਾਂਹੀ ਸ਼ਾਇਦ 
ਪੌਦਿਆਂ ਦੀਆਂ ਟਾਹਣੀਆਂ ਕੱਟ ਕੇ
ਕਹਿ ਦਿੰਦੇ ਹਾਂ 
ਸੋਹਣਾ ਲੱਗਣ ਲੱਗ ਗਿਆ 
ਅਸੀਂ ਨਹੀਂ ਜਾਣਦੇ ਹੁੰਦੇ 
ਉਹਨੂੰ ਕੱਟਣ ਨਾਲ ਕਿੰਨਾ ਕ ਦਰਦ ਹੋਇਆ 
ਕੱਚਾ ਕੱਟਿਆ ਦਰਦ ਤਾਂ ਦੇਵੇਗਾ ਹੀ 
ਤੂੰ ਦੇਖ ਤੂੰ ਰੱਬ ਵਲੋਂ ਕੱਚਾ ਕੱਟਿਆ ਗਿਆ ਸੀ 
ਮੈਨੂੰ ਕਿੰਨਾ ਦਰਦ ਹੋਇਆ ਸੀ
veer siddhu 
ਮੈਂ ਮਹਿਸੂਸ ਕੀਤਾ 
ਦੁਨੀਆਂ ਮੁਤਾਬਿਕ ਸੋਹਣਾ ਉਹੀ ਹੁੰਦੈ 
ਜੋ ਅੱਖਾਂ ਨੂੰ ਸੋਹਣਾ ਲੱਗੇ
ਅਸੀਂ ਕੁਦਰਤ ਦੇ ਬਣਾਏ ਕਾਲੇ ਰੰਗ ਨੂੰ ਨਿੰਦ ਦਿੰਦੇ ਹਾਂ
ਤਾਂਹੀ ਚਮੜੀਆਂ ਨੂੰ ਸੋਹਣਾ ਕਹਿ ਦਿੰਦੇ ਹਾਂ 
ਤੂੰ ਦੇਖ ਮੈਨੂੰ ਵੀ ਕਿਸੇ ਨੇ 
ਮੇਰੇ ਕਾਲੇ ਰੰਗ ਕਰਕੇ ਠੁਕਰਾ ਦਿੱਤਾ ਸੀ ਹਨਾਂ 
ਜਦ ਮੈਂ ਖੁਦ ਦੇ ਕਾਲੇ ਰੰਗ ਦੀ ਗੱਲ ਤੇਰੇ ਕੋਲ ਤੋਰੀ
ਤੂੰ ਕਿਹਾ ਸੀ 
ਤੂੰ ਰੱਬ ਤੇ ਉਂਗਲ ਉਠਾ ਰਹੀ ਹੈਂ
ਮੈਂ ਮਹਿਸੂਸ ਕੀਤਾ ਸੀ 
ਤੇਰੇ ਤੋਂ ਸੋਹਣਾ ਧਰਤੀ 'ਤੇ ਕੁਝ ਨਹੀਂ।।।।
ਵੀਰਪਾਲ ਸਿੱਧੂ ਮੌੜ

©veer siddhu siddhu
veerpalsiddhu6980

veer siddhu

Bronze Star
New Creator