Nojoto: Largest Storytelling Platform

#ਨਸ਼ਾ ਰੋਂਦੇ ਰੋਂਦੇ ਇੱਕ ਬਾਪ ਨੇ ਆਪਣੇ ਪੁੱਤ ਦਾ ਕਫ਼ਨ ਤਿ

#ਨਸ਼ਾ

ਰੋਂਦੇ ਰੋਂਦੇ ਇੱਕ ਬਾਪ ਨੇ ਆਪਣੇ 
ਪੁੱਤ ਦਾ ਕਫ਼ਨ ਤਿਆਰ ਕੀਤਾ
ਰੋਂਦੀ ਰਹੀ ਮਾਂ ਕੁਰਲਾਉਂਦੀ ਰਹੀ ਮਾਂ
ਪੁੱਤਰਾਂ ਪਰ ਤੂੰ ਨਾ ਨਸ਼ੇ ਦਾ ਤਿਆਗ ਕੀਤਾ 
ਇੱਕ ਬਾਪ ਨੇ ਆਪਣੇ ਹੱਥੀ 
ਪੁੱਤ ਦਾ ਕਫ਼ਨ ਤਿਆਰ ਕੀਤਾ.!!
ਕਿਹੜੇ ਗੁਨਾਹਾਂ ਦੀ ਸਜ਼ਾ ਤੂੰ ਦੇ ਗਿਆ ਮੈਨੂੰ
ਕਹਿ ਤੇਰੀ ਵਿਆਹੀ ਨੇ ਕਦੇ ਨਾ 
ਮੁੜ ਹਾਰ ਸ਼ਿੰਗਾਰ ਕੀਤਾ
ਰੋਂਦੇ ਰੋਂਦੇ ਇੱਕ ਬਾਪ ਨੇ ਆਪਣੇ
ਪੁੱਤ ਦਾ ਕਫ਼ਨ ਤਿਆਰ ਕੀਤਾ .!!
ਜਿਸ ਭੈਣ ਨੂੰ ਤੂੰ  ਵਿੱਚ ਬਚਪਨ ਦੇ ਐਨਾ ਪਿਆਰ ਕੀਤਾ 
ਤੂੰ ਅੱਜ ਨਸ਼ੇ 'ਚ ਧੁੱਤ ਹੋ ਕੇ ਉਸ ਭੈਣ ਤੇ 
ਭੈੜੇ ਬੋਲਾ ਨਾਲ ਪਰਹਾਰ ਕੀਤਾ
ਇੱਕ ਬਾਪ ਨੇ ਆਪਣੇ ਹੱਥੀ 
ਪੁੱਤ ਦਾ ਕਫ਼ਨ ਤਿਆਰ ਕੀਤਾ.!!
ਨਾ ਤੂੰ ਨਸ਼ਾ ਕਰ ਪੁੱਤਰਾਂ ਬਾਪੂ ਦਿਨ ਰਾਤ ਰੋਕਦਾ ਸੀ
ਪਰ ਤੂੰ ਬਾਪ ਆਪਣੇ ਦੀ ਕਹੀ 
ਹਰ ਗੱਲ ਟੋਕਰਾ ਸੀ 
ਦੇਖ ਪੁੱਤਰਾਂ ਰੋਂਦਾ ਤੇਰਾ ਬਾਪੂ 
ਸਮਝ ਨਹੀਂ ਆਉਂਦੀ ਉਸਨੂੰ ਕਿ
ਕਿਉਂ ਤੂੰ ਘਰ-ਬਾਰ ਛੱਡ ਆਪਣੇ
ਕਿਉਂ ਸਿਰਫ਼ ਨਸ਼ੇ ਨੂੰ ਪਿਆਰ ਕੀਤਾ
ਅੱਜ ਇੱਕ ਬਾਪ ਨੇ ਪੁੱਤ ਆਪਣੇ ਦਾ
ਹੱਥੀ ਕਫ਼ਨ ਤਿਆਰ ਕੀਤਾ 
ਹੱਥੀ ਪੁੱਤ ਦਾ ਤੇ ਨਸ਼ੇ ਦਾ ਅੰਤਿਮ ਸੰਸਕਾਰ ਕੀਤਾ
ਹੱਥੀ ਅੰਤਿਮ ਸੰਸਕਾਰ ਕੀਤਾ.!!
#ਨਸ਼ਾ

ਰੋਂਦੇ ਰੋਂਦੇ ਇੱਕ ਬਾਪ ਨੇ ਆਪਣੇ 
ਪੁੱਤ ਦਾ ਕਫ਼ਨ ਤਿਆਰ ਕੀਤਾ
ਰੋਂਦੀ ਰਹੀ ਮਾਂ ਕੁਰਲਾਉਂਦੀ ਰਹੀ ਮਾਂ
ਪੁੱਤਰਾਂ ਪਰ ਤੂੰ ਨਾ ਨਸ਼ੇ ਦਾ ਤਿਆਗ ਕੀਤਾ 
ਇੱਕ ਬਾਪ ਨੇ ਆਪਣੇ ਹੱਥੀ 
ਪੁੱਤ ਦਾ ਕਫ਼ਨ ਤਿਆਰ ਕੀਤਾ.!!
ਕਿਹੜੇ ਗੁਨਾਹਾਂ ਦੀ ਸਜ਼ਾ ਤੂੰ ਦੇ ਗਿਆ ਮੈਨੂੰ
ਕਹਿ ਤੇਰੀ ਵਿਆਹੀ ਨੇ ਕਦੇ ਨਾ 
ਮੁੜ ਹਾਰ ਸ਼ਿੰਗਾਰ ਕੀਤਾ
ਰੋਂਦੇ ਰੋਂਦੇ ਇੱਕ ਬਾਪ ਨੇ ਆਪਣੇ
ਪੁੱਤ ਦਾ ਕਫ਼ਨ ਤਿਆਰ ਕੀਤਾ .!!
ਜਿਸ ਭੈਣ ਨੂੰ ਤੂੰ  ਵਿੱਚ ਬਚਪਨ ਦੇ ਐਨਾ ਪਿਆਰ ਕੀਤਾ 
ਤੂੰ ਅੱਜ ਨਸ਼ੇ 'ਚ ਧੁੱਤ ਹੋ ਕੇ ਉਸ ਭੈਣ ਤੇ 
ਭੈੜੇ ਬੋਲਾ ਨਾਲ ਪਰਹਾਰ ਕੀਤਾ
ਇੱਕ ਬਾਪ ਨੇ ਆਪਣੇ ਹੱਥੀ 
ਪੁੱਤ ਦਾ ਕਫ਼ਨ ਤਿਆਰ ਕੀਤਾ.!!
ਨਾ ਤੂੰ ਨਸ਼ਾ ਕਰ ਪੁੱਤਰਾਂ ਬਾਪੂ ਦਿਨ ਰਾਤ ਰੋਕਦਾ ਸੀ
ਪਰ ਤੂੰ ਬਾਪ ਆਪਣੇ ਦੀ ਕਹੀ 
ਹਰ ਗੱਲ ਟੋਕਰਾ ਸੀ 
ਦੇਖ ਪੁੱਤਰਾਂ ਰੋਂਦਾ ਤੇਰਾ ਬਾਪੂ 
ਸਮਝ ਨਹੀਂ ਆਉਂਦੀ ਉਸਨੂੰ ਕਿ
ਕਿਉਂ ਤੂੰ ਘਰ-ਬਾਰ ਛੱਡ ਆਪਣੇ
ਕਿਉਂ ਸਿਰਫ਼ ਨਸ਼ੇ ਨੂੰ ਪਿਆਰ ਕੀਤਾ
ਅੱਜ ਇੱਕ ਬਾਪ ਨੇ ਪੁੱਤ ਆਪਣੇ ਦਾ
ਹੱਥੀ ਕਫ਼ਨ ਤਿਆਰ ਕੀਤਾ 
ਹੱਥੀ ਪੁੱਤ ਦਾ ਤੇ ਨਸ਼ੇ ਦਾ ਅੰਤਿਮ ਸੰਸਕਾਰ ਕੀਤਾ
ਹੱਥੀ ਅੰਤਿਮ ਸੰਸਕਾਰ ਕੀਤਾ.!!