Nojoto: Largest Storytelling Platform

ਰੂਹ ਦਾ ਦਰਦ *** ਸੋਚਾਂ ਦੇ ਵਿੱਚ ਬੈਠੀ ਸੋਚਾਂ, ਕੀ ਸੋਚਾਂ

ਰੂਹ ਦਾ ਦਰਦ
***
ਸੋਚਾਂ ਦੇ ਵਿੱਚ ਬੈਠੀ ਸੋਚਾਂ,
ਕੀ ਸੋਚਾਂ ਤੇਰੇ ਬਾਰੇ ਵੇ।
ਸੋਚ ਸੋਚ ਕੇ ਹਾਰ ਗਈ,
ਮੇਰੇ ਰੋਂਦੇ ਨੈਣ ਵਿਚਾਰੇ ਵੇ।
ਕਿੰਝ ਕਰਾਂ ਬਿਆਨ ਮੈਂ ਉਹਨਾਂ ਨੂੰ,
ਤੇਰੀ ਯਾਦ ਚ ਜੋ ਡੁੱਲੇ ਹੰਝੂ ਖਾਰੇ ਵੇ।
ਝੂਠੀ ਨਿੱਕਲੀ ਮੁਹਾਬਤ ਤੇਰੀ,
ਤੇ ਵਾਅਦੇ ਸੀ ਤੇਰੇ ਲਾਰੇ ਵੇ।
ਗਮਾਂ ਦੀ ਗੁੱਥੀ ਬਣਗੀ ਜਿੰਦਗੀ,
ਕੋਈ ਨਾ ਆਣ ਵਿਚਾਰੇ ਵੇ।
ਸੂਹੇ ਸੂਟ ਪਏ ਨੇ ਰੋਂਦੇ,
ਮਰ ਗਏ ਚਾਅ ਸਾਰੇ ਵੇ।
ਬੈਠਕੇ ਸੋਚਾਂ ਰੁੱਖਾਂ ਛਾਵੇਂ,
ਕਦੇ ਬੈਠਾਂ ਨਹਿਰ ਕਿਨਾਰੇ ਵੇ।
ਹਾਲ ਦੇਖ ਮੇਰਾ ਅੰਬਰ ਰੋਂਦਾ,
ਰੋਂਦੇ ਨੇ ਚੰਨ,ਤਾਰੇ ਵੇ।
ਇਸ ਦੌੜ ਵਿੱਚ ਚਲਾਕੀਆਂ ਦੀ,
ਤੂੰ ਜਿੱਤਿਆ ਤੇ ਅਸੀਂ ਹਾਰੇ ਵੇ।
ਤੇਰੇ ਕਹਿਣ ਤੇ ਦੁਨੀਆਂ ਛੱਡ ਜਾਂਦੀ,
ਜੇ ਕਮਲ ਨੂੰ ਕਰਦਾ ਪਿਆਰ ਭਰੇ ਇਸਾਰੇ ਵੇ।
ਜੇ ਕਰਦਾ ਪਿਆਰ ਭਰੇ ਇਸਾਰੇ ਵੇ।
ਲੇਖਿਕਾ-ਕਮਲਜੀਤ ਕੌਰ ਧਾਲੀਵਾਲ
 77105-97642

©BALJIT MAHLA✍️ ਰੂਹ ਦਾ ਦਰਦ

#apart  manpreet singh Bains  Samarth Singh
ਰੂਹ ਦਾ ਦਰਦ
***
ਸੋਚਾਂ ਦੇ ਵਿੱਚ ਬੈਠੀ ਸੋਚਾਂ,
ਕੀ ਸੋਚਾਂ ਤੇਰੇ ਬਾਰੇ ਵੇ।
ਸੋਚ ਸੋਚ ਕੇ ਹਾਰ ਗਈ,
ਮੇਰੇ ਰੋਂਦੇ ਨੈਣ ਵਿਚਾਰੇ ਵੇ।
ਕਿੰਝ ਕਰਾਂ ਬਿਆਨ ਮੈਂ ਉਹਨਾਂ ਨੂੰ,
ਤੇਰੀ ਯਾਦ ਚ ਜੋ ਡੁੱਲੇ ਹੰਝੂ ਖਾਰੇ ਵੇ।
ਝੂਠੀ ਨਿੱਕਲੀ ਮੁਹਾਬਤ ਤੇਰੀ,
ਤੇ ਵਾਅਦੇ ਸੀ ਤੇਰੇ ਲਾਰੇ ਵੇ।
ਗਮਾਂ ਦੀ ਗੁੱਥੀ ਬਣਗੀ ਜਿੰਦਗੀ,
ਕੋਈ ਨਾ ਆਣ ਵਿਚਾਰੇ ਵੇ।
ਸੂਹੇ ਸੂਟ ਪਏ ਨੇ ਰੋਂਦੇ,
ਮਰ ਗਏ ਚਾਅ ਸਾਰੇ ਵੇ।
ਬੈਠਕੇ ਸੋਚਾਂ ਰੁੱਖਾਂ ਛਾਵੇਂ,
ਕਦੇ ਬੈਠਾਂ ਨਹਿਰ ਕਿਨਾਰੇ ਵੇ।
ਹਾਲ ਦੇਖ ਮੇਰਾ ਅੰਬਰ ਰੋਂਦਾ,
ਰੋਂਦੇ ਨੇ ਚੰਨ,ਤਾਰੇ ਵੇ।
ਇਸ ਦੌੜ ਵਿੱਚ ਚਲਾਕੀਆਂ ਦੀ,
ਤੂੰ ਜਿੱਤਿਆ ਤੇ ਅਸੀਂ ਹਾਰੇ ਵੇ।
ਤੇਰੇ ਕਹਿਣ ਤੇ ਦੁਨੀਆਂ ਛੱਡ ਜਾਂਦੀ,
ਜੇ ਕਮਲ ਨੂੰ ਕਰਦਾ ਪਿਆਰ ਭਰੇ ਇਸਾਰੇ ਵੇ।
ਜੇ ਕਰਦਾ ਪਿਆਰ ਭਰੇ ਇਸਾਰੇ ਵੇ।
ਲੇਖਿਕਾ-ਕਮਲਜੀਤ ਕੌਰ ਧਾਲੀਵਾਲ
 77105-97642

©BALJIT MAHLA✍️ ਰੂਹ ਦਾ ਦਰਦ

#apart  manpreet singh Bains  Samarth Singh