Nojoto: Largest Storytelling Platform

ਪੱਗ ਤਾਜ ਹੈ ********* ਮੇਰੇ ਉੱਤੇ ਪੁੱਤਰਾਂ ਵਾਂਗੂੰ ,ਮਾਪ

ਪੱਗ ਤਾਜ ਹੈ
*********
ਮੇਰੇ ਉੱਤੇ ਪੁੱਤਰਾਂ ਵਾਂਗੂੰ ,ਮਾਪੇ ਕਰਦੇ ਮਾਣ ਬੜਾ
ਚੰਗੇ ਮਾੜੇ ਵੇਲੇ ,ਬਾਪੂ ਨਾਲ ਮੇਰੇ ਹਿੱਕ ਤਾਣ ਖੜਾ
ਭੁੱਲ ਕੇ ਬਾਬੁਲ ਦੀਆਂ ਗੱਲਾਂ,ਮੈਂ ਅੱਗੇ ਕਦਮ ਵਧਾਉਣਾ ਨਈਂ
 ਪੱਗ ਤਾਜ ਹੈ ਮੇਰੇ ਬਾਪੂ ਦਾ, ਉਹਨੂੰ ਦਾਗ ਮੈਂ ਲਾਉਣਾ ਨਈਂ।
******
ਜੋ ਵੀ ਮੰਗਿਆਂ ਦਿੱਤਾ ਬਾਪੂ, ਗੱਲ ਮੇਰੀ ਕਦੇ ਨਹੀਂ ਮੋੜੀ
ਪੁੱਤਰਾਂ ਵਾਂਗੂੰ ਰੱਖਿਆ ਬਾਪੂ, ਹਰ ਸਾਲ ਮਨਾਈ ਮੇਰੀ ਲੋਹੜੀ
ਲਾਜ ਹੈ ਧੀਏ ਤੇਰਾ ਗਹਿਣਾ,ਹੋਰ ਕਿਸੇ ਸਮਝਾਉਣਾ ਨਈਂ
ਪੱਗ ਤਾਜ ਹੈ ਮੇਰੇ ਬਾਪੂ ਦਾ,ਉਹਨੂੰ ਦਾਗ ਮੈਂ ਲਾਉਣਾ ਨਈਂ।
*******
ਬਾਬੁਲ ਦੇ ਸੁਪਨੇ ਪੂਰੇ ਕਰਨੇ, ਮੈਂ ਬਣ ਕੇ ਕੁੱਝ ਦਿਖਾਉਣਾ ਹੈ
ਬਾਪੂ ਦਾ ਸਿਰ ਉੱਚਾ ਕਰਨਾ,ਮੈਂ ਮੰਜਿਲ ਨੂੰ ਪਾਉਣਾ ਹੈ
ਬਾਪੂ ਦੀਆਂ ਸਦਰਾਂ ਨੂੰ ਮੈਂ ਕਦੇ,ਮਿੱਟੀ ਵਿੱਚ ਮਿਲਾਉਣਾ ਨਈਂ
ਪੱਗ ਤਾਜ ਹੈ ਮੇਰੇ ਬਾਪੂ ਦਾ ,ਉਹਨੂੰ ਦਾਗ ਮੈਂ ਲਾਉਣਾ ਨਈਂ।
******
ਸਾਰੇ ਪਿੰਡ ਦੇ ਵਿੱਚ ਮੇਰੇ, ਬਾਬਲ ਦੀ ਹੈ ਸਰਦਾਰੀ। 
ਗਲੀ ਮੁਹੱਲਾ ਸਮਝੇ ਮੈਨੂੰ, ਆਪਣੀ ਧੀ ਪਿਆਰੀ। 
ਮੇਰੇ ਤੇ ਭਰੋਸਾ ਕਰਦੇ, ਮੈਂ ਵਿਸ਼ਵਾਸ ਗੁਆਉਣਾ ਨਈਂ

ਬਲਜੀਤ ਮਾਹਲੇ ਮਾਪੇ ਰੱਬ ਵਰਗੇ, ਮੈਂ ਕਿਸੇ ਹੋਰ ਨੂੰ ਧਿਆਉਣਾ ਨਹੀਂ
ਮਾਪਿਆਂ ਤੋਂ ਵੱਧ ਕੇ ਕੁੱਝ ਨਹੀਂ ,ਮੈਂ ਕਿਸੇ ਹੋਰ ਨੂੰ ਚਾਉਣਾ ਨਹੀਂ
ਹੈ ਉੱਚਾ ਰੁੱਤਬਾ ਬਾਬੁਲ ਦਾ ,ਉਹਨੂੰ ਮੈਂ ਝੁਕਾਉਣਾ ਨਈਂ
ਪੱਗ ਤਾਜ ਹੈ ਮੇਰੇ ਬਾਪੂ ਦਾ, ਉਹਨੂੰ ਦਾਗ ਮੈਂ ਲਾਉਣਾ ਨਈਂ
******
ਲੇਖਕ:ਬਲਜੀਤ ਸਿੰਘ ਮਾਹਲਾ
ਮੋਬ: 7888332802

©BALJIT MAHLA✍️ pag taaj hai

pag taaj hai #Thoughts