Nojoto: Largest Storytelling Platform

                           🙏🙌🙏 ਜਦ ਤੈਨੂੰ ਤੇਰੇ ਕ

                           🙏🙌🙏

ਜਦ ਤੈਨੂੰ ਤੇਰੇ ਕਰਮਾਂ ਦਾ ਮਿਲ ਜਾਣਾ,ਫਿਰ ਰੌਣਾ ਕਾਹਦਾ?
ਕਰਦਾ  ਦੇਖ  ਤਰੱਕੀ  ਦੂਜੇ  ਨੂੰ,ਦਸ ਫਿਰ  ਸਾੜਾ ਕਾਹਦਾ?

ਜਦ  ਚੰਗੇ ਸ਼ਮੇ ਵਿੱਚ ਚੇਤੇ  ਬੰਦਿਆ ਕੋਈ ਕਰਿਆ ਨਹੀਂ।
ਮਾੜੇ ਵਕਤ ਚ ਨਾ ਕੋਈ ਨਾਲ ਖੜ੍ਹਿਆ ਤਾਂ ਰੋਸਾ ਕਾਹਦਾ?

ਦਿਲਾਂ ਵਿਚ ਰੱਖ ਮੈਲ਼,ਫਿਰ ਰੱਬ ਨੂੰ ਧਿਆਉਣਾ ਕਾਹਦਾ ?
ਜੋ ਤੇਰੇ ਨੇ ਉਹ ਤੇਰੇ ਹੀ ਨੇ,ਫਿਰ ਦਸ ਚਿੰਤਤ ਹੋਣਾ ਕਾਹਦਾ?

ਝੂਠ ਨੇ ਜਦ ਟਿਕਣਾ ਨਹੀਂ,ਸੱਚ ਤੋਂ ਦਸ ਫਿਰ ਪਾਸਾ ਕਾਹਦਾ?
ਪਤੈ, ਧੋਖਾ ਚੰਗਾ ਨਹੀਂ,ਫਿਰ ਵਫ਼ਾਦਾਰੀ ਤੋਂ ਪਰਦਾ ਕਾਹਦਾ?

ਰੋਗ ਜਦ ਮੋਤ ਬਣੇ, ਤਾਂ ਫਿਰ ਦਵਾ-ਦਾਰੂ ਤੋਂ ਭੱਜਣਾ ਕਾਹਦਾ?
ਇਸਕ ਹੋਵੇ ਹਕੀਕੀ ਤਾਂ ਇਜ਼ਹਾਰ ਕਰਨ ਤੋਂ ਸੰਘਣਾ ਕਾਹਦਾ?

©ਦੀਪਕ ਸ਼ੇਰਗੜ੍ਹ #ਕਰਮ
#ਦੀਪਕ_ਸ਼ੇਰਗੜ੍ਹ

#ਕਰਮ #ਦੀਪਕ_ਸ਼ੇਰਗੜ੍ਹ #ਕਵਿਤਾ