Nojoto: Largest Storytelling Platform

ਹੋਰ ਤੋ ਹੋਰ ਬਣਾ ਰਹੀ ਮਿੱਟੀ , ਅਜ਼ਲ ਤੋ ਖੇਡ ਰਚਾ ਰਹੀ ਮ

ਹੋਰ ਤੋ ਹੋਰ  ਬਣਾ ਰਹੀ  ਮਿੱਟੀ ,
ਅਜ਼ਲ ਤੋ ਖੇਡ ਰਚਾ ਰਹੀ ਮਿੱਟੀ,

ਕਦੇ  ਉਸਰਦੀ  ਕਦੇ ਹੈ ਢਹਿੰਦੀ
ਕੀ ਕੀ ਰੰਗ  ਦਿਖਾ ਰਹੀ ਮਿੱਟੀ, 

ਗਰੂਰ  ਘੁਮੰਡ ਹੈ  ਕਰਦੀ  ਮਿੱਟੀ,
ਕਦੇ ਕੁਝ ਵੀ ਨਾ ਅਖਵਾ ਰਹੀ ਮਿੱਟੀ,

ਮਿੱਟੀ  ਪਿੱਛੇ  ਭੱਜਦੀ  ਏ  ਮਿੱਟੀ ,
ਕੈਸੀ  ਦੌੜ  ਲਗਾ  ਰਹੀ  ਮਿੱਟੀ ,

ਲਗਾਕੇ ਬੈਠੀ ਉਮੀਦਾ ਲੰਮੀਆਂ,
ਭਰਮ ਚ'ਦਿਨ ਬੀਤਾ ਰਹੀ ਮਿੱਟੀ ,

ਮਿੱਟੀ ਖੇਡੇ ਖੇਡ  ਸਾਰੇ ਦਾ ਸਾਰਾ,
ਅਜੀਬ ਬਾਜੀਆ ਪਾ ਰਹੀ ਮਿੱਟੀ 

ਮਿੱਟੀ ਦੀ ਦੁਸ਼ਮਣ ਮਿੱਟੀ ' ਰਾਹੀ'
ਈਰਖਾ  ਵੈਰ  ਕਮਾ ਰਹੀ ਮਿੱਟੀ ,

©ਜੱਗੀ ਰਾਹੀ jagi rahi balran
ਹੋਰ ਤੋ ਹੋਰ  ਬਣਾ ਰਹੀ  ਮਿੱਟੀ ,
ਅਜ਼ਲ ਤੋ ਖੇਡ ਰਚਾ ਰਹੀ ਮਿੱਟੀ,

ਕਦੇ  ਉਸਰਦੀ  ਕਦੇ ਹੈ ਢਹਿੰਦੀ
ਕੀ ਕੀ ਰੰਗ  ਦਿਖਾ ਰਹੀ ਮਿੱਟੀ, 

ਗਰੂਰ  ਘੁਮੰਡ ਹੈ  ਕਰਦੀ  ਮਿੱਟੀ,
ਕਦੇ ਕੁਝ ਵੀ ਨਾ ਅਖਵਾ ਰਹੀ ਮਿੱਟੀ,

ਮਿੱਟੀ  ਪਿੱਛੇ  ਭੱਜਦੀ  ਏ  ਮਿੱਟੀ ,
ਕੈਸੀ  ਦੌੜ  ਲਗਾ  ਰਹੀ  ਮਿੱਟੀ ,

ਲਗਾਕੇ ਬੈਠੀ ਉਮੀਦਾ ਲੰਮੀਆਂ,
ਭਰਮ ਚ'ਦਿਨ ਬੀਤਾ ਰਹੀ ਮਿੱਟੀ ,

ਮਿੱਟੀ ਖੇਡੇ ਖੇਡ  ਸਾਰੇ ਦਾ ਸਾਰਾ,
ਅਜੀਬ ਬਾਜੀਆ ਪਾ ਰਹੀ ਮਿੱਟੀ 

ਮਿੱਟੀ ਦੀ ਦੁਸ਼ਮਣ ਮਿੱਟੀ ' ਰਾਹੀ'
ਈਰਖਾ  ਵੈਰ  ਕਮਾ ਰਹੀ ਮਿੱਟੀ ,

©ਜੱਗੀ ਰਾਹੀ jagi rahi balran