Nojoto: Largest Storytelling Platform

White ਮੇਂ ਉਹ ਥਾਵਾਂ ਦਾ ਵਸਨੀਕ ਹਾਂ ਜਿੱਥੇ ਧਰਤੀ ਚੋਂ ਉ

White ਮੇਂ ਉਹ ਥਾਵਾਂ ਦਾ ਵਸਨੀਕ ਹਾਂ 

ਜਿੱਥੇ ਧਰਤੀ ਚੋਂ ਉੱਘੇ ਬੂਟੇ ਬੱਦਲਾਂ ਦੀ ਸੈਰ ਕਰਦੇ ਨੇ
ਜਿੱਥੇ ਬੱਦਲ ਧਰਤੀ ਨੂੰ ਚੁੰਮਣ ਆਉਂਦੇ ਨੇ

ਜਿੱਥੇ ਹਵਾ ਪਹਾੜਾਂ ਦੇ ਨਾਲ ਖੇਹਕੇ ਵਗਦੀ ਏ 
ਜਿੱਥੇ ਪਹਾੜ ਹਵਾ ਦੀ ਹਿੱਕ ਤੇ ਸੌਂਦੇ ਨੇ 

ਜਿੱਥੇ ਇੱਕ ਰਾਹ ਕੋਈ ਜਨਤ ਵੱਲ ਜਾਂਦਾ ਦਿੱਸਦਾ ਏ 
ਜਿੱਥੇ ਰਾਹ ਰਾਹ ਚ ਜਨਤ ਵਰਗੇ ਰਾਹ ਆਉਂਦੇ ਨੇ

ਜਿੱਥੇ ਸੋਚ ਖਿਆਲਾਂ ਦੇ ਖੰਭ ਲਾਕੇ ਉੱਡਣਾ ਚਾਹੁੰਦੀ ਏ 
ਜਿੱਥੇ ਆਕੇ ਮਰੇ ਹੋਏ ਖ਼ਿਆਲ ਵੀ ਜਿਉਂਦੇ ਨੇ 

ਮੇਂ ਉਹ ਥਾਵਾਂ ਦਾ ਵਸਨੀਕ ਹਾਂ

©Sumit Shayer
  #lonely_quotes #shayeri #Trending #status #Reels #Love