Nojoto: Largest Storytelling Platform

ਕੋਈ ਜ਼ਿੰਦਗੀ ਈ ਨਈਂ ਸ਼ਮਸ਼ਾਨ ਤੋਂ ਅੱਗੇ ਹਨੇਰਾ ਹੀ ਹਨੇਰਾ ਏ ਨ

ਕੋਈ ਜ਼ਿੰਦਗੀ ਈ ਨਈਂ ਸ਼ਮਸ਼ਾਨ ਤੋਂ ਅੱਗੇ
ਹਨੇਰਾ ਹੀ ਹਨੇਰਾ ਏ ਨੀਲੇ ਆਸਮਾਨ ਤੋਂ ਅੱਗੇ
ਉਹਦੇ ਹੁਕਮ ਤੋਂ ਬਿਨਾਂ ਪੱਤਾ ਵੀ ਨੀ ਹਿਲਦਾ
ਇੱਕ ਦਾਣਾ ਵੀ ਨੀ ਜਾਂਦਾ ਜ਼ੁਬਾਨ ਤੋਂ ਅੱਗੇ

ਕੱਪੜਾ ਚੁੱਕੇ ਆਪਣਾ ਹੀ ਢਿੱਡ ਨੰਗਾ ਹੁੰਦਾ ਏ
ਕੋਈ ਚੀਜ਼ ਨਈਂ ਵੱਧਕੇ ਇਜ਼ੱਤ ਮਾਨ ਤੋਂ ਅੱਗੇ
ਹੱਕ ਸੱਚ ਦਾ ਸੌਦਾ ਤੇਰਾ ਤੇਰਾ ਕਹਿਕੇ ਵੰਡਦੈ
ਘਾਟੇ ਈ ਘਾਟੇ ਨੇ ਨਾਨਕ ਦੀ ਦੁਕਾਨ ਤੋਂ ਅੱਗੇ

ਚਾਹੇ ਤਾਂ ਘਰ ਸਵਰਗ ਤੋਂ ਨਰਕ ਬਣਾ ਦੇਵੇ
ਤਬਾਹੀ ਹੀ ਏ ਔਰਤ ਦੇ ਅਪਮਾਨ ਤੋਂ ਅੱਗੇ
ਸਭ ਧਰਮਾਂ ਦਾ ਹਰਮਨਾ ਇੱਕੋ ਈ ਹੋਕਾ ਏ
ਕਿ ਸਿੱਧੂਆ ਕੁਝ ਨੀ ਗੀਤਾ,ਬਾਈਬਲ ,ਗੁਰੂਗ੍ਰੰਥ ਅਤੇ ਕੁਰਾਨ ਤੋਂ ਅੱਗੇ

ਕੋਈ ਜ਼ਿੰਦਗੀ ਈ ਨਈਂ ਸ਼ਮਸ਼ਾਨ ਤੋਂ ਅੱਗੇ
ਹਨੇਰਾ ਹੀ ਹਨੇਰਾ ਏ ਨੀਲੇ ਆਸਮਾਨ ਤੋਂ ਅੱਗੇ

©нαямαиρяєєт. sι∂нυ
  #History 
#Religion 
#Friend 
#brothersday 
#Love 
#Life